ਨੌਜਵਾਨ ਨਸ਼ਿਆਂ ਨੂੰ ਤਿਆਗ ਕੇ ਦੇਸ਼ ਸੇਵਾ 'ਚ ਯੋਗਦਾਨ ਪਾਉਣ : ਹਨੀ ਫੱਤਣਵਾਲਾ


ਸ੍ਰੀ ਮੁਕਤਸਰ ਸਾਹਿਬ (ਭੀਮ ਸੈਨ ਅਰੋੜਾ/ ਮਨਜੀਤ ਸਿੱਧੂ) ਮਿਸਟਰ ਮੁਕਤਸਰ 2019 ਬਾਡੀ ਬਿਲਡਿੰਗ ਦੀ ਮੁਕਾਬਲੇ ਸਥਾਨਕ ਰੈਡ ਕਰਾਸ ਭਵਨ ਵਿਖੇ ਕਰਵਾਏ ਗਏ। ਜਿਸ ਦੌਰਾਨ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਭਾਗ ਲਿਆ। ਇਹਨਾਂ ਮੁਕਾਬਲਿਆਂ ਦੌਰਾਨ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਹਨੀ ਫੱਤਣਵਾਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਜਦਕਿ ਜੱਜ ਦੀ ਭੂਮਿਕਾ ਚੌਧਰੀ ਪਨਵਰ, ਹਨੀ ਮਲਹੋਤਰਾ, ਹੈਪੀ ਲੁਧਿਆਣਾ ਅਤੇ ਹਵਨਪ੍ਰੀਤ ਬਰਨਾਲਾ ਵੱਲੋਂ ਨਿਭਾਈ ਗਈ। ਇਸ ਮੌਕੇ ਸੰਬੋਧਨ ਕਰਦਿਆ ਹਨੀ ਫੱਤਣਵਾਲਾ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਕੀਤਾ ਗਿਆ ਇਹ ਉਪਰਾਲਾ ਬੇਹੱਦ ਹੀ ਸ਼ਲਾਘਾਯੋਗ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਨੂੰ ਤਿਆਗ ਕੇ ਦੇਸ਼ ਦੀ ਸੇਵਾ 'ਚ ਯੋਗਦਾਨ ਪਾਉਣਾ ਚਾਹੀਦਾ ਹੈ। ਹਨੀ ਫੱਤਣਵਾਲਾ ਨੇ ਕਿਹਾ ਕਿ ਜੇਕਰ ਸਾਡੇ ਨੌਜਵਾਨ ਤੰਦਰੁਸਤ ਹੋਣਗੇ ਤਦ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ। ਮੁਕਾਬਲਿਆਂ ਦੌਰਾਨ ਮਿਸਟਰ ਮੁਕਤਸਰ ਰੁਸਤਮ ਪਟਵਾਰੀ ਨੂੰ ਚੁਣਿਆ ਗਿਆ। ਜਦਕਿ 55 ਕਿਲੋਂ ਵਰਗ 'ਚੋਂ ਬ੍ਰਿਜਮੋਹਨ, 60 ਕਿਲੋਂ 'ਚੋਂ ਅਮ੍ਰਿਤਪਾਲ, 65 ਕਿਲੋਂ 'ਚੋਂ ਮਨੀਸ਼, 70 ਕਿਲੋਂ 'ਚੋਂ ਸੰਦੀਪ ਅਤੇ 80 ਕਿਲੋਂ ਵਰਗ 'ਚੋਂ ਨਵਦੀਪ ਪਹਿਲੇ ਸਥਾਨ 'ਤੇ ਰਹੇ। ਜਦਕਿ ਓਪਨ ਵੈਟ ਵਰਗ 'ਚੋਂ ਰੁਸਤਮ ਦਿਆ ਓਵਰ ਆਲ ਮਿਸਟਰ ਮੁਕਤਸਰ 2019 ਚੁਣਿਆ ਗਿਆ। ਦੂਜੇ ਪਾਸੇ ਸ਼ਿਵਮ ਸ਼ਰਮਾ 60 ਕਿਲੋਂ 'ਚੋਂ ਪਹਿਲੇ, ਮਨੀਸ਼ ਕੁਮਾਰ 70 ਕਿਲੋਂ 'ਚੋਂ ਅਤੇ ਟੋਨੀ ਲੁਧਿਆਣਾ 80 ਕਿਲੋਂ ਵਰਗ 'ਚੋਂ ਪਹਿਲੇ ਸਥਾਨ 'ਤੇ ਰਿਹਾ। ਅੰਤ 'ਚ ਚੁਣੇ ਗਏ ਬਾਡੀ ਬਿਲਡਰਾਂ ਨੂੰ ਮੁੱਖ ਮਹਿਮਾਨ ਹਨੀ ਫੱਤਣਵਾਲਾ ਅਤੇ ਜਿਮ ਮਾਲਕ ਸੰਨੀ ਸ਼ਰਮਾ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐਡਵੋਕੇਟ ਰਜਿੰਦਰ ਸ਼ਰਮਾ, ਗੁਰਪ੍ਰੀਤ ਸਿੰਘ ਬਰਾੜ, ਪਾਰਸ ਲੂਨਾ, ਗੁਰਮੀਤ ਸਿੰਘ ਜੀਤਾ ਕੌਂਸਲਰ, ਗੁਰਵਿੰਦਰ ਸਿੰਘ ਚਾਹਲ ਤੋਂ ਇਲਾਵਾ ਵੱਡੀ ਗਿਣਤੀ 'ਚ ਨੌਜਵਾਨ ਤੇ ਸ਼ਹਿਰ ਵਾਸੀ ਮੌਜ਼ੂਦ ਸਨ।
Powered by Blogger.