ਭੁੱਟੀਵਾਲਾ ‘ਚ ਲੜਕੀਆਂ ਨੂੰ ਸਾਈਕਲ ਵੰਡੇ


ਗਿੱਦੜਬਾਹਾ (ਅਰੋੜਾ) ਪੰਜਾਬ ਸਰਕਾਰ ਆਪਣੇ ਕੀਤੇ ਹਰ ਵਾਅਦੇ ਨੂੰ ਪੂਰਾ ਕਰ ਰਹੀ ਹੈ ਅਤੇ ਪੰਜਾਬ ਵਾਸੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕ ਸਭਾ ਚੋਣਾਂ ‘ਚ 13 ਦੀਆਂ 13 ਸੀਟਾਂ ਜਿਤਾ ਕੇ ਕਾਂਗਰਸੀ ਸੁਪਰੀਮੋਂ ਸ਼੍ਰੀ ਰਾਹੁਲ ਗਾਂਧੀ ਦੀ ਝੋਲੀ ਪਾਉਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਭੁੱਟੀਵਾਲਾ ਦੇ ਸਰਪੰਚ ਪਾਲ ਸਿੰਘ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਵਿੱਚ ਲੜਕੀਆਂ ਨੂੰ ਸਾਈਕਲ ਵੰਡਦਿਆਂ ਕੀਤਾ। ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਪਣੀ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਹੋਰ ਮੋਹਤਬਾਰ ਆਗੂਆਂ ਨਾਲ ਅੱਜ ਹਲਕਾ ਵਿਧਾਇਕ ਸ. ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਬੱਚੀਆਂ ਨੂੰ ਸਾਈਕਲ ਵੰਡੇ ਗਏ ਹਨ। ਇਸ ਮੌਕੇ ਉਹਨਾਂ ਨਾਲ ਜਗਦੇਵ ਸਿੰਘ ਭੁੱਟੀਵਾਲਾ, ਬਲਜਿੰਦਰ ਸਿੰਘ ਕਾਲਾ ਮੈਂਬਰ, ਬੱਗੜ ਸਿੰਘ, ਲਖਵੀਰ ਸਿੰਘ, ਚਮਕੌਰ ਸਿੰਘ, ਜਗਸੀਰ ਸਿੰਘ ਪੰਚ,ਪਰਕਾਸ਼ ਬਾਦਲ ਮੈਂਬਰ, ਹਰਪ੍ਰੀਤ ਸਿੰਘ, ਕਿੰਦਾ ਮੈਂਬਰ ਆਦਿ ਹਾਜ਼ਰ ਸਨ।
Powered by Blogger.