ਮੁਹੱਲਾ ਵਾਸੀਆਂ ਨੇ ਵੋਟ ਪਾਉਣ ਦਾ ਲਿਆ ਸੰਕਲਪ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀਮਤੀ ਮਨਛਿੰਦਰ ਕੌਰ ਜ਼ਿਲਾ ਸਵੀਪ ਨੋਡਲ ਅਫਸਰ ਕਮ ਉਪ ਜ਼ਿਲਾ ਸਿੱਖਿਆ ਅਫਸਰ, ਸ੍ਰੀ ਰਾਜ ਕੁਮਾਰ ਜ਼ਿਲਾ ਸਵੀਪ ਕੋਆਰਡੀਨੇਟਰ ਦੀ ਅਗਵਾਈ ਹੇਠ ਮਲੋਟ ਰੋਡ ਵਿਖੇ ਸਮੂਹ ਮੁਹੱਲਾ ਨਿਵਾਸੀਆਂ ਵੱਲੋਂ ਵੋਟ ਦਾ ਸਹੀ ਇਸਤੇਮਾਲ ਕਰਨ ਤੇ ਵੋਟ ਪਾਉਣ ਸਬੰਧੀ ਸੰਕਲਪ ਲਿਆ ਗਿਆ। ਇਸ ਮੌਕੇ ਸਵੀਪ ਟੀਮ ਮੈਂਬਰ ਰਮਨਦੀਪ ਸਿੰਘ (ਕੰਪਿਊਟਰ ਫੈਕਲਟੀ) ਨੇ ਵੋਟਾਂ ਦੀ ਮਹੱਤਤਾ ਦੱਸਦੇ ਹੋਏ ਇਲਾਕੇ ਦੇ ਨਾਮਵਰ ਨਿਵਾਸੀਆਂ ਕੋਲੋਂ ਵੀ ਵੋਟ ਪਾਉਣ ਦਾ ਸੰਕਲਪ ਲਿਆ। ਇਸ ਮੌਕੇ ਸ. ਜਸਵਿੰਦਰ ਸਿੰਘ (ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ), ਮੈਡਮ ਵੀਰਪਾਲ ਕੌਰ ਤੇ ਸ. ਬੇਅੰਤ ਸਿੰਘ ਹਾਜ਼ਰ ਸਨ।
Powered by Blogger.