ਪਿੰਡ ਵਿਰਕ ਖੇੜਾ ਵਿਚ ਅੱਗ ਬੁਝਾੳੂ ਅਭਿਆਸ


ਮਲੋਟ (ਅਰੋੜਾ) ਹਾੜੀ ਦੀ ਅਹਿਮ ਫਸਲ ਕਣਕ ਦੀ ਵਾਢੀ ਦੇ ਮੱਦੇਨਜ਼ਰ ਅੱਗ ਦੀਆਂ ਸੰਭਾਵੀ ਘਟਨਾਵਾਂ ਦੌਰਾਨ ਨੁਕਸਾਨ ਤੋਂ ਬਚਾਅ ਲਈ ਪਿੰਡ ਵਿਰਕ ਖੇੜਾ ਨੇੜੇ ਐਸਡੀਐਮ ਮਲੋਟ ਸ. ਗੋਪਾਲ ਸਿੰੰਘ ਦੀ ਅਗਵਾਈ ਵਿਚ ਫਾਇਰ ਬਿ੍ਰਗੇਡ ਅਮਲੇ ਵੱਲੋਂ ਲੋਕਾਂ ਨੂੰ ਲੋੜੀਂਦੇ ਂਿੲਹਤਿਆਤ ਵਰਤਣ ਬਾਰੇ ਦੱਸਿਆ ਗਿਆ। ਇਸ ਮੌਕ ਡਰਿੱਲ (ਅੱਗ ਬੁਝਾੳੂ ਅਭਿਆਸ) ਰਾਹੀਂ ਕਿਸਾਨਾਂ ਤੇ ਆਮ ਲੋਕਾਂ ਨੂੰ ਦੱਸਿਆ ਗਿਆ ਕਿ ਅੱਗ ਲੱਗਣ ਦੀ ਘਟਨਾ ਵੇਲੇ ਫਾਇਰ ਬਿ੍ਰਗੇਡ ਕਿੰਨੇ ਸਮੇਂ ਵਿਚ ਆਉਦੀ ਹੈ ਤੇ ਉਸ ਤੋਂ ਪਹਿਲਾਂ ਕੀ ਕੀਤਾ ਜਾ ਸਕਦਾ ਹੈ। ਅਮਲੇ ਨੇ ਦੱਸਿਆ ਕਿ ਫਾਇਰ ਬਿ੍ਰਗੇਡ ਦੀਆਂ ਗੱਡੀਆਂ ਲਈ ਜਗਾ ਖਾਲੀ ਹੋਵੇ ਤਾਂ ਜੋ ਗੱਡੀਆਂ ਦੇ ਆਉਣ ਵੇਲੇ ਕੋਈ ਪ੍ਰੇਸ਼ਾਨੀ ਨਾ ਹੋਵੇ ਤੇ ਫਾਇਰ ਬਿ੍ਰਗੇਡ ਅਮਲੇ ਨੂੰ ਸਹੀ ਜਗਾ ਤੇ ਸਹੀ ਸੂਚਨਾ ਦਿੱਤੀ ਜਾਵੇ। ਇਸ ਮੌਕੇ ਦੱਸਿਆ ਕਿ ਕਣਕ ਦੀ ਵਾਢੀ ਦੇ ਸੀਜ਼ਨ ਦੌਰਾਨ ਗਰਮੀ ਵਧਣ ਕਾਰਨ ਅੱਗ ਲੱਗਣ ਦੇ ਮਾਮਲੇ ਅਕਸਰ ਸਾਹਮਣੇ ਆਉਦੇ ਹਨ, ਇਸ ਲਈ ਲੋੜੀਂਦੇ ਂਿੲਹਤਿਆਤ ਵਰਤੇ ਜਾਣ । ਂਿੲਸ ਮੌਕੇ ਰਸੋਈ ਗੈਸ ਕਾਰਨ ਅੱਗ ਲੱਗਣ ’ਤੇ ਇਸ ਉਤੇ ਕਾਬੂ ਪਾਉਣ ਦੇ ਤਰੀਕੇ ਵੀ ਦੱਸੇ ਗਏ। ਇਸ ਮੌਕੇ ਐਸਪੀ ਮਲੋਟ, ਐਸਐਮਓ, ਖੇਤੀਬਾੜੀ ਅਫਸਰ, ਕਾਰਜਸਾਧਕ ਅਫਸਰ (ਈਓ), ਪਾਵਰਕੌਮ ਅਧਿਕਾਰੀ ਤੇ ਪਿੰਡ ਵਿਰਕ ਖੇੜਾ ਦੇ ਲੋਕ ਮੌਜੂਦ ਸਨ।
Powered by Blogger.