'ਚੋਣ ਪਾਠਸ਼ਾਲਾ' ਰਾਹੀਂ ਪੜਾਇਆ ਜਾਵੇਗਾ ਲੋਕਤੰਤਰ ਦਾ ਪਾਠ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਭਾਰਤੀ ਚੋੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਰਾਂ ਤੇ ਹੋਰ ਭਵਿੱਖੀ ਵੋਟਰਾਂ ਖ਼ਾਸ ਕਰ ਕੇ ਪਿੰਡਾਂ ਦੇ ਲੋਕਾਂ ਨੂੰ ਲੋਕਤੰਤਰ ਦਾ ਪਾਠ ਪੜਾਉਣ ਲਈ ਹਰ ਪੋਲਿੰਗ ਸਟੇਸ਼ਨ ਪੱਧਰ 'ਤੇ 'ਚੋਣ ਪਾਠਸ਼ਾਲਾ' ਲੱਗੇਗੀ, ਜਿਸ ਦਾ ਮੁੱਖ ਮਕਸਦ ਦਿਲਚਸਪ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਵੋਟ ਦੀ ਮਹੱਤਤਾ ਤੋਂ ਜਾਣੂ ਕਰਾਉਣ ਦੇ ਨਾਲ ਨਾਲ ਚੋਣ ਪ੍ਰਕਿਰਿਆ ਤੇ ਲੋਕਤੰਤਰ ਬਾਰੇ ਦੱਸਣਾ ਹੈ। ਇਹ ਜਾਣਕਾਰੀ ਦਿੰਦੇ ਹੋਏ ਜ਼ਿਲਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਐਮ ਕੇੇ ਅਰਾਵਿੰਦ ਕੁਮਾਰ ਆਈਏਐਸ ਨੇ ਦੱਸਿਆ ਕਿ ਚੋਣ ਪਾਠਸ਼ਾਲਾ ਵਿਚ ਭਾਵੇਂ ਹਰ ਉਮਰ ਵਰਗ ਦੇ ਲੋਕ ਹਿੱਸਾ ਲੈ ਸਕਦੇ ਹਨ, ਪਰ ਵਿਸ਼ੇਸ਼ ਤੌਰ 'ਤੇ 14 ਤੋਂ 17 ਸਾਲਾਂ ਦੇ ਲੜਕੇ/ਲੜਕੀਆਂ, ਸੀਨੀਅਰ ਸਿਟੀਜ਼ਨਾਂ, 18 ਤੋਂ 19 ਸਾਲ ਦੇ ਨਵੇਂ ਵੋਟਰਾਂ, ਔਰਤਾਂ, ਵਿਸ਼ੇਸ਼ ਲੋੜਾਂ ਵਾਲੇ ਵਿਅਕਤੀਆਂ, ਸਕੂਲ ਨਾ ਜਾ ਸਕਣ ਵਾਲੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਆਦਿ ਦੀ ਸ਼ਮੂਲੀਅਤ ਯਕੀਨੀ ਬਣਾਉਣਾ ਮੁੱਖ ਮਕਸਦ ਹੈ। ਚੋਣ ਪਾਠਸ਼ਾਲਾ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਇਸ ਵਿਚ ਕਹਾਣੀਆਂ, ਗੀਤਾਂ, ਚੁਟਕਲਿਆਂ ਤੇ ਖੇਡ ਗਤੀਵਿਧੀਆਂ ਰਾਹੀਂ ਵੋਟਰਾਂ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕਰਨਾ ਅਤੇ ਨਵੇਂ ਵੋਟਰਾਂ ਤੇ ਭਵਿੱਖੀ ਵੋਟਰਾਂ ਨੂੰ ਸਾਰੀ ਚੋਣ ਪ੍ਰਕਿਰਿਆ ਤੇ ਵੋਟਰ ਰਜਿਸਟ੍ਰੇਸ਼ਨ, ਈਵੀਐਮ, ਵੀਵੀਪੈਟ ਤੋਂ ਜਾਣੂ ਕਰਾਉਣਾ ਹੈ। ਚੋਣ ਕਮਸ਼ਿਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੀਐਲਓ (ਬੂਥ ਪੱਧਰ ਅਫਸਰ) ਇਸ ਪਾਠਸ਼ਾਲਾ ਦੇ ਨੋਡਲ ਅਫਸਰ ਵਜੋਂ ਕੰੰਮ ਕਰੇਗਾ। ਬੀਐਲਓ ਹੀ ਸਬੰਤਿ ਇਲਾਕੇ ਵਿਚੋਂ ਕਨਵੀਨਰ ਨਿਯੁਕਤ ਕਰ ਸਕਦਾ ਹੈ, ਜੋ ਪੜਿਆ-ਲਿਖਿਆ ਹੋਵੇ ਤੇ ਜੇ ਉਹ ਚਾਹੇ ਤਾਂ ਆਪ ਵੀ ਕਨਵੀਨਰ ਵਜੋਂ ਜ਼ਿੰਮੇਵਾਰੀ ਨਿਭਾਅ ਸਕਦਾ ਹੈ। ਕਨਵੀਨਰ ਨੂੰ 'ਮਤਦਾਤਾ ਪ੍ਰਸਿੱਖਿਅਕ' ਦਾ ਨਾਮ ਦਿੱਤਾ ਗਿਆ ਹੈ, ਜਿਸ ਦੀ ਚੋਣ ਪਾਠਸ਼ਾਲਾ ਵਿਚ ਅਹਿਮ ਭੂਮਿਕਾ ਹੈ। ਉਨਾਂ ਦੱਸਿਆ ਕਿ ਚੋਣ ਕਮਿਸ਼ਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਹ ਪਾਠਸ਼ਾਲਾ ਪਿਛਲੀਆਂ ਲੋਕ ਸਭਾ ਜਾਂ ਵਿਧਾਨ ਸਭਾ ਚੋਣਾਂ ਵਾਲੇ ਪੋਲਿੰਗ ਬੂਥਾਂ ਵਾਲੀ ਥਾਂ 'ਤੇ ਲਾਈ ਜਾ ਸਕਦੀ ਹੈ। ਇਸ ਤੋ ਬਿਨਾਂ ਬੀਐਲਓ ਕਿਸੇ ਹੋਰ ਢੁਕਵੀਂ ਥਾਂ 'ਤੇ ਵੀ ਚੋਣ ਪਾਠਸ਼ਾਲਾ ਲਾ ਸਕਦਾ ਹੈ। ਉਂਜ, ਇਹ ਪਾਠਸ਼ਾਲਾ ਖੁੱਲੇ ਮੈਦਾਨ ਵਿਚ ਲੱਗਣੀ ਚਾਹੀਦੀ ਹੈ, ਜਿੱਥੇ ਸਾਰੇ ਲੋੜੀਂਦੀਆਂ ਗਤੀਵਿਧੀਆਂ ਲਈ ਜ਼ਰੂਰੀ ਪ੍ਰਬੰਧ ਕੀਤੇ ਜਾ ਸਕਣ। ਸਬੰਧਤ ਬੀਐਲਓ ਕੋਲ ਪਾਠਸ਼ਾਲਾ ਦਾ ਦਿਨ ਤੇ ਸਮਾਂ ਸੁਝਾਉਣ ਦਾ ਅਧਿਕਾਰ ਹੁੰਦਾ ਹੈ। ਇਸ ਪਾਠਸ਼ਾਲਾ ਵਿਚ 'ਮਤਦਾਤਾ ਮਿੱਤਰ' ਅਹਿਮ ਭੂਮਿਕਾ ਨਿਭਾਅ ਸਕਦੇ ਹਨ। 'ਮਤਦਾਤਾ ਮਿੱਤਰ' ਸਰਗਰਮ ਵੋਟਰਾਂ ਵਿੱਚੋਂ ਚੁਣੇ ਜਾਂਦੇ ਹਨ, ਜੋ ਆਪਣੇ ਆਂਢ-ਗੁਆਂਢ, ਗਲੀ-ਮੁਹੱਲੇ, ਪਿੰਡ ਤੇ ਇਲਾਕੇ ਦੇ ਲੋਕਾਂ ਨੂੰ ਚੋਣ ਪ੍ਰਕਿਰਿਆ ਬਾਰੇ ਦੱਸਣ ਅਤੇ ਵੋਟਾਂ ਪਾਉਣ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਪ੍ਰੇਰਿਤ ਕਰਨ ਦੀ ਸਮਰੱਥਾ ਰੱਖਦੇ ਹੋਣ। ਇਸ ਪਾਠਸ਼ਾਲਾ ਦਾ ਮੁੱਖ ਮਕਸਦ 100 ਫ਼ੀਸਦੀ ਮਤਦਾਨ ਦਾ ਟੀਚਾ ਪੂਰਾ ਕਰਨਾ ਹੈ। ਉਨਾਂ ਦੱਸਿਆ ਕਿ ਚੋਣ ਪਾਠਸ਼ਾਲਾਵਾਂ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣਗੇ ਤੇ ਇਨਾਂ ਪਾਠਸ਼ਾਲਾਵਾਂ ਦੀ ਰਿਪੋਰਟ ਸਮੇਂ ਸਮੇਂ 'ਤੇ ਜ਼ਿਲਾ ਚੋਣ ਦਫਤਰ ਵੱਲੋਂ ਲਈ ਜਾਵੇਗੀ।
Powered by Blogger.