ਫਿਰੋਜ਼ਪੁਰ ਦੀ ਸੀਟ ਸ਼੍ਰੋਮਣੀ ਅਕਾਲੀ ਦਲ (ਬ) ਦਾ ਉਮੀਦਵਾਰ ਹੀ ਫਤਿਹ ਕਰੇਗਾ: ਜਰਨੈਲ ਸਿੰਘ


ਗੁਰੂਹਰਸਹਾਏ (ਗੋਰਾ ਸੰਧੂ) ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਜਿਸ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿੱਚ ਉਤਾਰੇਗਾ, ਉਸ ਉਮੀਦਵਾਰ ਨੂੰ ਹਲਕੇ ਦੇ ਸਮੂਹ ਜੁਝਾਰੂ ਅਕਾਲੀ ਆਗੂ ਅੱਡੀ ਚੋਟੀ ਦਾ ਜੋਰ ਲਗਾ ਕੇ ਜਿੱਤ ਨਾਲ ਨਿਵਾਜਣਗੇ। ਇਹ ਪ੍ਰਗਟਾਵਾ ਜਰਨੈਲ ਸਿੰਘ ਟਾਹਲੀ ਵਾਲਾ ਸੀਨੀਅਰ ਅਕਾਲੀ ਆਗੂ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਹਨਾਂ ਕਿਹਾ ਕਿ ਕਿ ਸ. ਸੁਖਬੀਰ ਸਿੰਘ ਬਾਦਲ ਦੀ ਸੋਚ ਸਦਕਾ ਪੰਜਾਬ ਨੇ ਤਰੱਕੀ ਦੀਆਂ ਸਿਖਰਾਂ ਨੂੰ ਛੋਹਿਆ ਹੈ। ਉਹਨਾਂ ਕਿਹਾ ਕਿ ਪੰਜਾਬ ਅੰਦਰ ਜੋ ਵੀ ਲੋਕ ਭਲਾਈ ਸਕੀਮਾਂ ਰਾਹੀਂ ਲੋਕਾਂ ਨੂੰ ਸਹੂਲਤ ਮਿਲੀ ਹੈ ਉਹ ਸਿਰਫ਼ ਬਾਦਲ ਸਾਹਿਬ ਦੀ ਹੀ ਦੇਣ ਹੈ। ਉਹਨਾਂ ਕਿਹਾ ਕਿ ਇਹਨਾਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਅਕਾਲੀ ਦਲ ਅਤੇ ਭਾਜਪਾ ਗੱਠਜੋੜ 13 ਦੀਆਂ 13 ਸੀਟਾਂ ‘ਤੇ ਸ਼ਾਨਦਾਰ ਜਿੱਤ ਹਾਸਲ ਕਰੇਗਾ। ਇਸ ਮੌਕੇ ਉਹਨਾਂ ਨਾਲ ਮੌੜਾ ਸਿੰਘ, ਬੂਟਾ ਸਿੰਘ ਸ਼ਾਮ ਸਿੰਘ ਵਾਲਾ, ਮਨਜੀਤ ਸਿੰਘ ਗੋਲਾ, ਬੇਅੰਤ ਸਿੰਘ, ਦਵਿੰਦਰ ਸਿੰਘ ਮਾਛੀ ਵਾੜਾ, ਹੁਕਮ ਸਿੰਘ ਬੈਰਕਾਂ, ਪਿੱਪਲ ਸਿੰਘ ਮੋਲਵੀ ਵਾਲਾ, ਪਰਮਪਾਲ ਸਿੰਘ, ਵਿਰਸਾ ਸਿੰਘ ਸਰਪੰਚ ਚੂਹੜ ਖਲਚੀਆ ਆਦਿ ਹਾਜ਼ਰ ਸਨ।
Powered by Blogger.