ਪਿੰਡ ਬਾਰੇਕੇ ਦੇ 12 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ


ਫਿਰੋਜ਼ਪੁਰ (ਗੋਰਾ ਸੰਧੂ) ਅੱਜ ਵਿਧਾਨ ਸਭਾ ਹਲਕਾ ਫ਼ਿਰੋਜ਼ਪੁਰ ਸ਼ਹਿਰ ਦੇ ਅਧੀਨ ਪਿੰਡ ਬਾਰੇ ਕੇ ਦੇ 12 ਪਰਿਵਾਰ ਕਾਂਗਰਸ ਨੂੰ ਅਲਵਿਦਾ ਕਹਿ ਮਹਿੰਦਰ ਸਿੰਘ ਵਿਰਕ ਜਥੇਬੰਦਕ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਹ ਸਾਰੇ ਪਰਿਵਾਰ ਕਾਂਗਰਸ ਵਿੱਚ ਲਗਪਗ 40 ਸਾਲ ਤੋਂ ਜੁੜੇ ਹੋਏ ਸਨ। ਉਹਨਾਂ ਦੱਸਿਆਂ ਕਿ ਉਹਨਾਂ ਵੱਲੋਂ ਹਮੇਸ਼ਾ ਕਾਂਗਰਸ ਪਾਰਟੀ ਦੀ ਸੇਵਾ ਤਹਿ ਦਿਲੋਂ ਨਿਭਾਈ ਜਾਣ ਦੇ ਬਾਵਜੂਦ ਵੀ ਬਣਦਾ ਮਾਣ ਅਤੇ ਸਤਿਕਾਰ ਨਹੀਂ ਮਿਲਦਾ ਸੀ, ਜਿਸ ਕਾਰਨ ਹੀ ਉਹ ਅੱਜ ਕਾਂਗਰਸ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ ਹਨ। ਸ਼ਾਮਲ ਹੋਏ ਪਰਿਵਾਰਾਂ ਵਿੱਚ ਮੰਗਲ ਸਿੰਘ ਸਾਬਕਾ ਸਰਪੰਚ, ਵੱਸਣ ਸਿੰਘ ਸਾਬਕਾ ਬਲਾਕ ਸੰਮਤੀ ਮੈਂਬਰ, ਜਗਜੀਤ ਸਿੰਘ, ਜਰਨੈਲ ਸਿੰਘ, ਭਾਗ ਸਿੰਘ, ਸੁਖਦੇਵ ਕੁਮਾਰ, ਸੋਹਣ ਸਿੰਘ, ਸ਼ਮਸ਼ੇਰ ਸਿੰਘ, ਸਰਬਜੀਤ ਸਿੰਘ, ਰੂਪਾ ਸਿੰਘ, ਬਿੰਦਰ ਸਿੰਘ, ਅਮਰਜੀਤ ਸਿੰਘ ਸ਼ਾਮਿਲ ਸਨ। ਸ਼ਾਮਲ ਹੋਏ ਪਰਿਵਾਰਾਂ ਨੂੰ ਮਹਿੰਦਰ ਸਿੰਘ ਵਿਰਕ ਨੇ ਜੀ ਆਇਆਂ ਆਖਿਆ ਅਤੇ ਪਾਰਟੀ ਵਿੱਚ ਬਣਦਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ।
Powered by Blogger.