ਸਵੀਪ ਨੋਡਲ ਅਫਸਰ ਨੇ ਦੋਦਾ ਸਕੂਲ ਦੇ ਸਟਾਫ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ


ਗਿੱਦੜਬਾਹਾ (ਅਰੋੜਾ) ਸਹਾਇਕ ਰਿਟਰਨਿੰਗ ਅਫਸਰ ਕਮ ਐਸਡੀਐਮ ਗਿੱਦੜਬਾਹਾ ਸ੍ਰੀ ਓਮ ਪ੍ਰਕਾਸ਼ ਜੀ ਦੀ ਅਗਵਾਈ ਅਤੇ ਜ਼ਿਲਾ ਨੋਡਲ ਅਫਸਰ ਸ੍ਰੀਮਤੀ ਮਨਛਿੰਦਰ ਕੌਰ ਅਤੇ ਜ਼ਿਲਾ ਸਵੀਪ ਕੋਆਰਡੀਨੇਟਰ ਰਾਜ ਕੁਮਾਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਸੀਨੀਅਰ ਸੈਕੰਡਰ ਸਕੂਲ ਦੋਦਾ ਵਿਚ ਸਵੀਪ ਨੋਡਲ ਅਫਸਰ ਬਲਾਕ ਗਿੱਦੜਬਾਹਾ ਪਿ੍ਰੰਸੀਪਲ ਸਾਧੂ ਸਿੰਘ ਰੋਮਾਣਾ ਜੀ ਨੇ ਸਕੂਲ ਸਟਾਫ ਨੂੰ ਵੋਟਾਂ ਪਾਉਣ ਲਈ ਪ੍ਰੇਰਿਤ ਕੀਤਾ। ਸ੍ਰੀ ਰੋਮਾਣਾ ਨੇ ਪਿ੍ਰੰਸੀਪਲ ਸ੍ਰੀਮਤੀ ਅੰਜਨਾ ਕੌਸ਼ਲ ਦੇ ਸਹਿਯੋਗ ਨਾਲ ਸੈਮੀਨਾਰ ਦੌਰਾਨ ਸਟਾਫ ਨੂੰ ਅਪੀਲ ਕੀਤੀ ਕਿ ਸਮੂਹ ਸਟਾਫ 19 ਮਈ ਨੂੰ ਰਹੀਆਂ ਲੋਕ ਸਭਾ ਚੋਣਾਂ ਵਿਚ ਆਪਣੀ ਵੋਟ ਜ਼ਰੂਰ ਪਾਵੇ ਅਤੇ ਹੋਰ ਵੋਟਰਾਂ ਨੂੰ ਵੀ ਜਾਗਰੂਕ ਕਰੇ। ਇਸ ਮੌਕੇ ਅਧਿਆਪਕ ਅਮਰਦੀਪ ਸਿੰਘ, ਸੁਖਮੰਦਰ ਸਿੰਘ, ਅਰੁਣ ਕੁਮਾਰ, ਅੰਗਰੇਜ਼ ਸਿੰਘ, ਕੰਚਨ, ਰਾਜਵਿੰਦਰ ਕੌਰ, ਸੁਰਜੀਤ ਕੌਰ, ਹਰਜਿੰਦਰ ਕੌਰ, ਹਰਪ੍ਰੀਤ ਕੌਰ, ਕਰਮਜੀਤ ਕੌਰ, ਕਵਿਤਾ ਮਿੱਤਲ, ਸ਼ਮਿੰਦਰ ਕੌਰ, ਸਰਬਜੀਤ ਕੌਰ, ਅਨੁਪ੍ਰੀਤ ਕੌਰ, ਵੀਰਪਾਲ ਕੌਰ, ਸੁਮਨ ਅਤੇ ਦਰਸ਼ਨ ਕੌਰ ਆਦਿ ਹਾਜ਼ਰ ਸਨ।
Powered by Blogger.