ਗਿੱਦੜਬਾਹਾ ਦੇ ਐਸ.ਡੀ.ਐਮ. ਨੇ ਕੀਤਾ ਮੰਡੀ ਦਾ ਦੌਰਾ


ਗਿੱਦੜਬਾਹਾ (ਅਰੋੜਾ) ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਸ਼੍ਰੀ ਓਮ ਪ੍ਰਕਾਸ਼ (ਪੀ. ਸੀ. ਐੱਸ) ਵੱਲੋਂ ਸਕੱਤਰ ਮਾਰਕਿਟ ਕਮੇਟੀ ਗਿੱਦੜਬਾਹਾ ਅਤੇ ਸਮੂਹ ਖਰੀਦ ਏਜੰਸੀਆਂ ਨੂੰ ਨਾਲ ਲੈ ਕੇ ਮੁੱਖ ਦਾਣਾ ਮੰਡੀ ਗਿੱਦੜਬਾਹਾ ਵਿਖੇ ਕਿਸਾਨਾਂ ਦੀ ਕਣਕ ਦੀ ਨਮੀ ਚੈੱਕ ਕੀਤੀ ਗਈ ਅਤੇ ਸਹੀ ਨਮੀ ਵਾਲੀ ਕਣਕ ਦਾ ਭਾਅ ਲਗਵਾਇਆ। ਇਸ ਮੌਕੇ ਤੇ ਉਪ ਮੰਡਲ ਮੈਜਿਸਟਰੇਟ ਗਿੱਦੜਬਾਹਾ ਵਲੋਂ ਕਿਸਾਨਾਂ ਅਤੇ ਆੜਤੀਆਂ ਨੂੰ ਹਦਾਇਤ ਕੀਤੀ ਗਈ ਕਿ 12% ਤੋਂ ਵੱਧ ਨਮੀ ਵਾਲੀ ਕਣਕ ਨੂੰ ਮੰਡੀ ਵਿੱਚ ਢੇਰੀ ਨਾ ਕੀਤਾ ਜਾਵੇ। ਸਿਰਫ ਸੁੱਕੀ ਕਣਕ ਹੀ ਮੰਡੀ ਵਿੱਚ ਢੇਰੀ ਕੀਤੀ ਜਾਵੇ ਤਾਂ ਜੋ ਕਣਕ ਦਾ ਭਾਅ ਸਮੇਂ ਸਿਰ ਲੱਗ ਸਕੇ। ਉਨਾਂ ਨੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਸੁੱਕੀ ਫਸਲ ਮੰਡੀ ਵਿਚ ਲਿਆਂਦੀ ਜਾਵੇ ਅਤੇ ਰਾਤ ਸਮੇਂ ਕਣਕ ਦੀ ਕੰਬਾਇਨ ਨਾਲ ਕਟਾਈ ਨਾ ਕੀਤੀ ਜਾਵੇ।
Powered by Blogger.