ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਕੋਟਕਪੂਰਾ ਦੀ ਮੀਟਿੰਗ ਹੋਈ


ਫਰੀਦਕੋਟ (ਗੋਰਾ ਸੰਧੂ) ਮੈਡੀਕਲ ਲੈਬੋਰੇਟਰੀ ਐਸੋਸੀਏਸ਼ਨ ਬਲਾਕ ਕੋਟਕਪੂਰਾ ਦੀ ਮੀਟਿੰਗ ਪ੍ਰਧਾਨ ਸੁਨੀਲ ਛਾਬੜਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਕੌਂਸਲ ਬਣਾਉਣ ਸਬੰਧੀ, ਬਾਇਓ ਵੇਸਟ ਸਬੰਧੀ ਅਤੇ ਆਉਣ ਵਾਲੀਆਂ ਮੁਸ਼ਕਿਲਾਂ ਦੇ ਨਾਲ ਨਜਿੱਠਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਡਾ ਸੁਨੀਲ ਛਾਬੜਾ ਨੂੰ ਦੂਜੀ ਵਾਰ ਪ੍ਰਧਾਨ ਅਤੇ ਰਵਿੰਦਰਪਾਲ ਕੋਛੜ ਨੂੰ ਵਾਈਸ ਪ੍ਰਧਾਨ, ਹਨੀ ਬਰਾੜ ਨੂੰ ਜਨਰਲ ਸੈਕਟਰੀ, ਸੁਖਚੈਨ ਕਟਾਰੀਆ ਨੂੰ ਖ਼ਜ਼ਾਨਚੀ ਚੁਣਿਆ ਗਿਆ। ਇਸ ਤੋਂ ਇਲਾਵਾ ਨਵੇਂ ਅਹੁਦੇਦਾਰ ਵੀ ਚੁਣੇ ਗਏ, ਜਿਸ ਵਿੱਚ ਜਗਵਿੰਦਰ ਸਿੰਘ ਜੱਗੀ ਪੀਆਰਓ, ਜੌਲੀ ਸਚਦੇਵਾ ਸਲਾਹਕਾਰ, ਜਸਕਰਨ ਸੇਖੋਂ ਵਾਈਸ ਸੈਕਟਰੀ ਚੁਣੇ ਗਏ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਸੁਨੀਲ ਛਾਬੜਾ ਅਤੇ ਜਗਰੂਪ ਸਿੰਘ ਵਾਈਸ ਪ੍ਰਧਾਨ ਨੇ ਕਿਹਾ ਕਿ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਯੂਨੀਅਨ ਵਿੱਚ ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਪੇਸ਼ੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਸਮੇਂ ਪ੍ਰਧਾਨ ਆਦਰਸ਼ ਕੁਮਾਰ, ਜਨਰਲ ਸੈਕਟਰੀ ਕਸ਼ਮੀਰ ਸਿੰਘ, ਕੈਸ਼ੀਅਰ ਚਰਨਜੀਤ ਸਿੰਘ ਅਤੇ ਚੇਅਰਮੈਨ ਸੋਹਨ ਲਾਲ ਮੌਜੂਦ ਸਨ।
Powered by Blogger.