ਰਾਜਾ ਵੜ੍ਹਿੰਗ ਨੂੰ ਟਿਕਟ ਮਿਲਣ ਦੀ ਖੁਸ਼ੀ ‘ਚ ਯੂਥ ਕਾਂਗਰਸ ਨੇ ਵੰਡੇ ਲੱਡੂ


ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਆਲ ਇੰਡੀਆ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਗਿੱਦੜਬਾਹਾ ਦੇ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੂੰ ਕਾਂਗਰਸ ਹਾਈਕਮਾਂਡ ਵੱਲੋਂ ਲੋਕ ਸਭਾ ਚੋਣਾਂ ‘ਚ ਬਠਿੰਡਾ ਤੋਂ ਟਿਕਟ ਦਿੱਤੇ ਜਾਣ ‘ਤੇ ਪਾਰਟੀ ਸੁਪਰੀਮੋਂ ਰਾਹੁਲ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਧੰਨਵਾਦ ਕਰਦਿਆਂ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਯੂਥ ਕਾਂਗਰਸ ਦੇ ਪ੍ਰਧਾਨ ਸਿਮਰਜੀਤ ਸਿੰਘ ਭੀਨਾ ਬਰਾੜ ਅਤੇ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਭਜੋਤ ਸਿੰਘ (ਜੋਤ ਜਵਾਹਰੇਵਾਲਾ) ਦੀ ਅਗਵਾਈ ਹੇਠ ਸਥਾਨਕ ਮਲੋਟ ਰੋਡ ਵਿਖੇ ਕਾਂਗਰਸੀ ਆਗੂਆਂ ਅਤੇ ਵਰਕਰਾਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਕਿਹਾ ਕਿ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਇੱਕ ਜੁਝਾਰੂ ਆਗੂ ਹਨ ਅਤੇ ਉਹ ਹਮੇਸ਼ਾ ਆਮ ਲੋਕਾਂ ਦੇ ਵਿੱਚ ਰਹਿ ਕੇ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਉਮੀਦ ਹੈ ਕਿ ਹਲਕਾ ਬਠਿੰਡਾ ਦੇ ਵਾਸੀ ਰਾਜਾ ਵੜ੍ਹਿੰਗ ਨੂੰ ਪੂਰਾ ਮਾਨ ਸਤਿਕਾਰ ਦੇਣਗੇ। ਉਹਨਾਂ ਕਿਹਾ ਕਿ ਸਮੁੱਚੀ ਯੂਥ ਕਾਂਗਰਸ ਰਾਜਾ ਵੜ੍ਹਿੰਗ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹੀ ਹੈ। ਇਸ ਮੌਕੇ ਉਹਨਾਂ ਨਾਲ ਗੁਰਦਾਸ ਬਧਾਈ, ਮਨਿੰਦਰ ਚੋਪੜਾ, ਜਗਦੀਪ ਸਿੰਘ, ਮਨਪ੍ਰੀਤ ਬਰਾੜ, ਹਰਮੇਲ ਸਰਪੰਚ, ਕੁਲਵਿੰਦਰਜੀਤ ਸਿੰਘ ਕੋਟਲ਼ੀ ਸੰਘਰ, ਰਵੀ ਬੂੜਾ ਗੁੱਜ਼ਰ, ਸੋਨੀ ਚੌਂਤਰਾ, ਗੁਰਪ੍ਰੀਤ ਸਿੰਘ, ਹਰਪ੍ਰੀਤ ਸਿੰਘ, ਇੰਦਰ ਧਾਲੀਵਾਲ, ਮਨਵਿੰਦਰ ਗਿੱਲ, ਰਾਣਾ ਸੋਢੀ, ਨੀਟਾ ਬਰੀਵਾਲਾ, ਰਿੰਕੂ ਖਾਲਸਾ, ਚਮਕੌਰ ਸਿੰਘ ਤਖਤਮਲਾਣਾ, ਲਖਵਿੰਦਰ ਸਿੰਘ, ਅਕਾਸ਼ ਗੋਨਿਆਣਾ, ਮੰਗਾ ਜੋਹਲ, ਅਮਨ ਝਬੇਲਵਾਲੀ, ਅਜੀਤ ਕੰਗ, ਭੋਲਾ ਗਿੱਲ, ਚੰਦਗੀ ਰਾਮ, ਗੋਰਾ ਝਬੇਲਵਾਲੀ, ਹਰਮਨ ਕੋਟਲੀ ਸੰਘਰ, ਨਵਦੀਪ ਵਕੀਲ, ਰਵਿੰਦਰ ਰੰਧਾਵਾ, ਗੁਰਜਿੰਦਰ ਸਿੰਘ, ਪ੍ਰੀਤਮ ਸਿੰਘ ਸਰਪੰਚ, ਪੱਪੂ ਢਿੱਲੋਂ, ਗੁਰਵੰਤ ਸਿੰਘ ਆਦਿ ਹਾਜ਼ਰ ਸਨ।
Powered by Blogger.