ਕ੍ਰਿਸ਼ਨ ਗੋਇਲ ਬਣੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ


ਕੋਟਕਪੂਰਾ (ਅਸ਼ੋਕ ਦੂਹਾ) ਅੱਜ ਮੰਡੀ ਕੋਟਕਪੂਰਾ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ, ਜਿਸ ਵਿੱਚ ਕੋਟਕਪੂਰਾ ਦੇ ਸਾਰੇ ਆੜ੍ਹਤੀਆਂ ਨੇ ਭਾਗ ਲਿਆ ਮੀਟਿੰਗ ਵਿੱਚ ਆੜ੍ਹਤੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਨਵੀਂ ਚੋਣ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਸ੍ਰੀ ਕ੍ਰਿਸ਼ਨ ਗੋਇਲ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ। ਕੁਝ ਕਾਰਨਾਂ ਕਰਕੇ ਕਾਰਜਕਾਰੀ ਕਮੇਟੀ ਦਾ ਗਠਨ ਕਰਨਾ ਅਜੇ ਬਾਕੀ ਹੈ ਕ੍ਰਿਸ਼ਨ ਗੋਇਲ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਸ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਆੜ੍ਹਤੀਆਂ, ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਤਨੋਂ ਮਨੋਂ ਕੰਮ ਕਰਨਗੇ। ਕੋਟਕਪੂਰਾ ਦੇ ਸਾਰੇ ਆੜ੍ਹਤੀਆਂ ਨੇ ਕ੍ਰਿਸ਼ਨ ਗੋਇਲ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਬਣਨ ਤੇ ਉਨ੍ਹਾਂ ਨੂੰ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ ਗਿਆ।
Powered by Blogger.