 |
ਕੋਟਕਪੂਰਾ ਅਨਾਜ ਮੰਡੀ ਵਿੱਚ ਲੱਗੇ ਬੋਰੀਆ ਦੇ ਅੰਬਾਰ |
ਕੋਟਕਪੂਰਾ (ਕਾਲਾ ਦੂਆ) ਅਨਾਜ ਮੰਡੀ ਕੋਟਕਪੂਰਾ ਵਿਚ ਕਣਕ ਦੀ ਆਮਦ ਜੋਰਾ ਤੇ ਹੈ। ਖਰੀਦ ਏਜੰਸੀ ਵਲੋ ਖਰੀਦ ਕੋਈ ਢਿੱਲ ਨਹੀਂ, ਪਰੰਤੂ ਠੇਕੇਦਾਰਾਂ ਵਲੋ ਵਹੀਕਲ ਦਾ ਕੋਈ ਇੰਤਜ਼ਾਮ ਨਾ ਹੋਣ ਕਾਰਨ ਆੜ੍ਹਤੀਆ ਵਲੋ ਆਪਣੇ ਵਹੀਕਲ ਰਾਹੀ ਖਰੀਦ ਕੀਤੀ। ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਆੜ੍ਹਤੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ, ਕਿਉਂਕਿ ਖਰਾਬ ਮੌਸਮ ਦੇ ਕਾਰਨ ਭਰੀਆਂ ਬੋਰੀਆ ਖਰਾਬ ਨਾ ਹੋਣ ਦਾ ਡਰ ਹੈ। ਆੜ੍ਹਤੀਆ ਨੇ ਜਾਣਕਾਰੀ ਦਿੰਦੇ ਦਸਿਆ ਕਿ ਠੇਕੇਦਾਰ ਟੈਂਡਰ ਤਾ ਹਰ ਸਾਲ ਪਾਉਂਦੇ ਹਨ ਪਰ ਆਪਣੇ ਵਹੀਕਲ ਦਾ ਕੋਈ ਇੰਤਜ਼ਾਮ ਨਹੀਂ ਕਰਦੇ। ਜਿਸ ਕਾਰਨ ਆੜ੍ਹਤੀਆ ਨੂੰ ਵੱਧ ਪੈਸੇ ਖਰਚ ਕਰਕੇ ਸਰਕਾਰੀ ਗੁਦਾਮਾਂ ਪੁਚਾਇਆ ਜਾਂਦੀ ਹੈ। ਜਿਸ ਆੜ੍ਹਤੀਆ ਦਾ ਭਾਰੀ ਨੁਕਸਾਨ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਅਗਰ ਖਰੀਦ ਕੀਤਾ ਮਾਲ ਗੁਦਾਮਾਂ ਵਿਚ ਆੜ੍ਹਤੀਆ ਨੇ ਹੀਂ ਪਾਚੁੰਣਾ ਹੈ ਤਾ ਟਰਾਂਸਪੋਰਟ ਦਿ ਕੰਮ ਆੜ੍ਹਤੀਆ ਨੂੰ ਦਿੱਤਾ ਜਾਵੇ। ਇਸ ਮੌਕੇ ਤੇ ਪਿੰਕਾ ਕਟਾਰੀਆ, ਮਨਦੀਪ ਵੜਿੰਗ, ਕਾਲਾ ਦੂਆ, ਬ੍ਰਹਮ ਪਰਕਾਸ਼, ਰਮੇਸ਼ ਗਾਬਾ, ਬਿੱਟੂ ਬਾਂਸਲ, ਗੋਰਾ ਗਿੱਲ, ਸੋਨੂੰ ਸਰਮਾ ਅਤੇ ਅਸੋਕ ਗੋਇਲ ਮੌਜੂਦ ਸਨ।