ਗਿੱਦੜਬਾਹਾ ਸਕੂਲ ਵਿਚ ਨੁੱਕੜ ਨਾਟਕ ‘ਆਓ ਵੋਟ ਪਾਈਏ’ ਖੇਡਿਆ


ਗਿੱਦੜਬਾਹਾ (ਅਰੋੜਾ) ਓਮ ਪ੍ਰਕਾਸ਼ ਸਹਾਇਕ ਰਿਟਰਨਿੰਗ ਅਫਸਰ ਕਮ ਐਸਡੀਐਮ ਗਿੱਦੜਬਾਹਾ ਅਤੇ ਤਹਿਸੀਲਦਾਰ ਗੁਰਮੇਲ ਸਿੰਘ ਦੀ ਅਗਵਾਈ ਹੇਠ ਅਤੇ ਮਨਛਿੰਦਰ ਕੌਰ ਜ਼ਿਲਾ ਨੋਡਲ ਅਫਸਰ ਸਵੀਪ, ਰਾਜ ਕੁਮਾਰ ਜੀ ਜ਼ਿਲਾ ਕੋਆਰਡੀਨੇਟਰ, ਸਾਧੂ ਸਿੰਘ ਰੋਮਾਣਾ ਬਲਾਕ ਨੋਡਲ ਅਫਸਰ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਵੀਪ ਪ੍ਰਾਜੈਕਟ ਇੰਚਾਰਜ ਅਸ਼ੋਕ ਕੁਮਾਰ ਵੱਲੋਂ ਵੋਟਰ ਜਾਗਰੂਕਤਾ ਨੁੱਕੜ ਨਾਟਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੁੜੀਆਂ, ਗਿੱਦੜਬਾਹਾ ਵਿਖੇ ਕਰਾਇਆ ਗਿਆ। ‘ਆਓ ਵੋਟ ਪਾਈਏ’ ਨਾਮ ਹੇਠ ਇਹ ਨੁੱਕੜ ਨਾਟਕ ਚੰਦਰ ਪ੍ਰਕਾਸ਼, ਪ੍ਰੋਫੈਸਰ ਡੀਏਵੀ ਕਾਲਜ ਗਿੱਦੜਬਾਹਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰੰਦੇ ਹੋਏ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਨਾਟਕ ਲੋਕਾਂ ਨੂੰ ਆਉਣ ਵਾਲੀਆਂ ਚੋਣਾਂ ਬਾਰੇ ਜਾਗਰੂਕ ਕਰਨ ਲਈ ਤਿਆਰ ਕੀਤਾ ਗਿਆ ਹੈ। ਇਸ ਨਾਟਕ ਰਾਹੀਂ ਵੋਟਰਾਂ ਨੂੰ ਵੋਟ ਦੀ ਮਹੱਤਤਾ ਬਾਰੇ ਜਾਣੂ ਕਰਾਉਦਿਆਂ ਅਹਿਸਾਸ ਦਿਵਾਇਆ ਗਿਆ ਕਿ ਲੋਕਤੰਤਰ ਵਿਚ 18 ਸਾਲ ਤੋਂ ਉਪਰ ਦੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਉਹ ਵੋਟ ਪਾਉਣ ਦਾ ਫਰਜ਼ ਬਿਨਾਂ ਡਰ ਤੇ ਲਾਲਚ ਤੋਂ ਨਿਭਾਵੇ।
Powered by Blogger.