ਕੋਟਕਪੂਰਾ (ਕਾਲਾ ਦੂਆ) ਅੱਜ ਕੋਟਕਪੂਰਾ ਦੀ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸੂਰੁ ਕਰਵਾਉਂਦੇ ਹੋਏ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ਼੍ਰੀ ਸੌਰਵ ਰਾਜ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀ ਵਿੱਚ ਗਿੱਲੀ ਕਣਕ ਨਾ ਲਿਆਉਣ, ਤਾਂ ਕਿ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪਰਧਾਨ ਕ੍ਰਿਸ਼ਨ ਗੋਇਲ ਨੇ ਆੜਤੀਆਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਿਲਾਂ ਬਾਰੇ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਾਣੂ ਕਰਾਇਆ। ਇਸ ਮੌਕੇ ‘ਤੇ ਬਿੱਟੂ ਬਾਂਸਲ, ਗੋਰਾ ਗਿੱਲ, ਮਨਦੀਪ ਵੜਿੰਗ, ਭੂਸ਼ਨ ਸ਼ਰਮਾਂ, ਅਸ਼ੋਕ ਦੂਆ, ਪ੍ਰਕਾਸ਼ ਰਮੇਸ਼ ਗਾਬਾ, ਸਿਮਰਜੀਤ ਸਿੰਘ ਮੰਡੀ ਸੁਪਰਵਾਈਜ਼ਰ, ਸੈਕਟਰੀ ਮਾਰਕੀਟ ਕਮੇਟੀ ਨੀਰਜ਼ ਸ਼ਰਮਾਂ ਆਦਿ ਹਾਜ਼ਰ ਸਨ।