ਕਾਂਗਰਸ ਸੇਵਾ ਦਲ ਫ਼ਰੀਦਕੋਟ ਵੱਲੋਂ ਤਿਰੰਗੇ ਝੰਡੇ ਨੂੰ ਸਲਾਮੀ


ਫਰੀਦਕੋਟ (ਗੋਰਾ ਸੰਧੂ) ਆਲ ਇੰਡੀਆ ਕਾਂਗਰਸ ਸੇਵਾ ਦਲ ਦੇ ਚੀਫ ਸ੍ਰੀ ਲਾਲ ਜੀ ਦੇਸਾਈ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਆਲ ਇੰਡੀਆ ਦੇ ਜ਼ਿਲ੍ਹਾ ਪੱਧਰ ’ਤੇ ਮਹੀਨੇ ਦੇ ਅਖੀਰਲੇ ਐਤਵਾਰ ਨੂੰ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ ਜਾਂਦੀ ਹੈ। ਜਿਸ ਵਿੱਚ ਸਾਰੇ ਪ੍ਰਦੇਸ਼ਾਂ ਦੇ ਅਹੁਦੇਦਾਰ ਅਤੇ ਜ਼ਿਲ੍ਹਿਆਂ ਦੇ ਚੀਫ ਆਪਣੇ ਆਪਣੇ ਹਲਕੇ ਵਿੱਚ ਝੰਡੇ ਨੂੰ ਸਲਾਮੀ ਦੇ ਕੇ ਆਪਣੇ ਹੈੱਡ ਆਫਿਸ ਤੇ ਰਿਪੋਰਟ ਕਰਦੇ ਹਨ। ਇਸੇ ਤਰ੍ਹਾਂ ਪੰਜਾਬ ਕਾਂਗਰਸ ਸੇਵਾ ਦਲ ਦੇ ਚੀਫ ਸ੍ਰੀ ਨਿਰਮਲ ਸਿੰਘ ਕੈੜਾ ਜੀ ਦੇ ਹੁਕਮ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਜ਼ਿਲ੍ਹਾ ਚੀਫ਼ ਡਾ ਰੇਸ਼ਮ ਸਿੰਘ ਬਾਹੀਆ ਜੀ ਨੇ ਆਪਣੀ ਟੀਮ ਦੇ ਨਾਲ ਝੰਡੇ ਨੂੰ ਸਲਾਮੀ ਦਿੱਤੀ। ਇਸ ਸਮੇਂ ਡਾ ਗੁਰਮੇਲ ਸਿੰਘ, ਹਰਵਿੰਦਰ ਸਿੰਘ ਬੱਬੂ, ਦਰਸ਼ਨ ਸਿੰਘ ਢੁੱਡੀ, ਚਮਕੌਰ ਸਿੰਘ ਫੌਜੀ, ਫ਼ਤਿਹ ਸੇਖੋਂ, ਅਮਿਤ ਜੁਗਨੂੰ, ਅਰਸ਼ਦੀਪ ਬਰਾੜ, ਅਮਰਦੀਪ ਬਰਾੜ, ਰਮੇਸ਼ ਕੁਮਾਰ ਮੇਸ਼ੀ, ਜਗਸੀਰ ਸਿੰਘ ਕਾਕਾ ਐਮ ਸੀ, ਗੁਰਜੋਤ ਸਿੰਘ ਰੁਪਈਆਂ ਵਾਲਾ, ਸੰਤੋਖ ਸਿੰਘ ਐਕਸ ਐਮ ਸੀ, ਭਗਵੰਤ ਸਿੰਘ ਮੈਂਬਰ, ਜੋਸ਼ੀ ਸਰਪੰਚ ਅਤੇ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
Powered by Blogger.