ਯੂਥ ਕਾਂਗਰਸ ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਨਿਭਾਵੇਗੀ ਅਹਿਮ ਭੂਮਿਕਾ-ਭੀਨਾ ਬਰਾੜਸ੍ਰੀ ਮੁਕਤਸਰ ਸਾਹਿਬ (ਭੀਮ ਅਰੋੜਾ/ਮਨਜੀਤ ਸਿੱਧੂ) ਲੋਕ ਸਭਾ ਚੋਣਾ ਦੇ ਦੌਰਾਨ ਯੂਥ ਵਿੰਗ ਅਹਿਮ ਭੂਮਿਕਾ ਨਿਭਾਏਗਾ। ਕਿਉਂਕਿ ਹੁਣ ਯੂਥ ਦਾ ਸਮਾਂ ਹੈ ਅਤੇ ਲੋਕ ਯੂਥ ਵਿੰਗ ਨੂੰ ਹੀ ਜ਼ਿਆਦਾ ਪਸੰਦ ਕਰਦੇ ਹਨ। ਇਹ ਗੱਲ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪ੍ਰਧਾਨ ਤੇ ਜ਼ਿਲ੍ਹਾ ਪਰਿਸ਼ਦ ਮੈਂਬਰ ਸਿਮਰਜੀਤ ਸਿੰਘ ਭੀਨਾ ਬਰਾੜ ਨੇ ਝਬੇਲਵਾਲੀ ਵਿੱਚ ਵਰਕਰਾਂ ਨਾਲ ਮੀਟਿੰਗ ਕਰਨ ਦੇ ਦੌਰਾਨ ਆਖੀ। ਉਨ੍ਹਾਂ ਨੇ ਕਿਹਾ ਕਿ ਯੂਥ ਵਿੰਗ ਮੋਦੀ ਸਰਕਾਰ ਨੂੰ ਚਲਦਾ ਕਹਿਣ ਦੇ ਲਈ ਤਿਆਰ ਹੈ। ਕਾਂਗਰਸ ਸਰਕਾਰ ਪਿੰਡਾਂ ਵਿੱਚ ਕੀਤੇ ਗਏ ਕੰਮਾਂ ਨੂੰ ਅਧਾਰ ਬਣਾ ਕੇ ਹੀ ਇਹ ਚੋਣ ਲੜਨ ਜਾ ਰਹੀ ਹੈ। ਪੂਰੀ ਕਾਂਗਰਸ ਇੱਕਜੁੱਟ ਹੋ ਕੇ ਕੰਮ ਕਰੇਗੀ। ਇਸ ਮੌਕੇ ਸਰਪੰਚ ਭਿੰਦਰ ਸ਼ਰਮਾ, ਜਗਮੀਤ ਰਿੰਕੂ, ਗੋਰਾ ਭੁੱਲਰ, ਜੱਸਾ ਮੈਂਬਰ, ਅਮਨ ਝਬੇਲਵਾਲੀ, ਕਾਕਾ ਸ਼ਰਮਾ, ਕੇਵਲ ਸਿੰਘ, ਭੁਪਿੰਦਰ ਸਿੰਘ, ਨਛੱਤਰ ਸਿੰਘ, ਹਰਮਨ, ਭੁਪਿੰਦਰ ਸਿੰਘ, ਭਿੰਦਾ, ਕਿੱਟੂ, ਗੁਰਪ੍ਰੀਤ ਸਿੰਘ, ਨਿੱਕਾ ਭੁੱਲਰ, ਗੁਰਪਾਲ ਸਿੰਘ, ਜਸਵਿੰਦਰ ਸਿੰਘ, ਸੁਰਜੀਤ ਸਿੰਘ, ਮਨਿੰਦਰ ਚੋਪੜਾ ਆਦਿ ਹਾਜ਼ਰ ਸਨ।
Powered by Blogger.