ਨਾਮਜ਼ਦਗੀ ਕਾਗਜ਼ ਦਾਖਲ ਕਰਨ ਸਬੰਧੀ ਅਪੀਲ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲਾ ਚੋਣ ਅਫਸਰ ਸ੍ਰੀ ਐਮ ਕੇੇ ਅਰਾਵਿੰਦ ਕੁਮਾਰ ਆਈਏਐਸ ਨੇ ਦੱਸਿਆ ਕਿ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੇ ਚਾਹਵਾਨ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸਬੰਧਤ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਸ੍ਰੀ ਬੀ ਸ਼੍ਰੀਨਿਵਾਸਨ ਆਈਏਐਸ ਰਿਟਰਨਿੰਗ ਅਫਸਰ, 11-ਬਠਿੰਡਾ ਲੋੋਕ ਸਭਾ ਹਲਕਾ ਕੋਲ ਜਾਂ ਸ੍ਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਸਹਾਇਕ ਰਿਟਰਨਿੰਗ ਅਫਸਰ ਕੋਲ ਅਦਾਲਤੀ ਕਮਰਾ, ਪਹਿਲੀ ਮੰਜ਼ਿਲ, ਜ਼ਿਲਾ ਪ੍ਰਬੰਧਕੀ ਕੰਪਲੈਕਸ, ਬਠਿੰਡਾ ਵਿਚ ਕਿਸੇ ਦਿਨ (ਸਰਕਾਰੀ ਛੁੱਟੀ ਮਿਤੀ 27 ਅਪਰੈਲ ਤੇ 28 ਅਪਰੈਲ ਤੋਂ ਬਿਨਾਂ) ਸਵੇਰੇ 11 ਵਜੇ ਤੋਂ ਸ਼ਾਮ 3 ਵਜੇ ਦੇ ਸਮੇਂ ਦੌਰਾਨ 29 ਅਪ੍ਰੈਲ 2019 ਸ਼ਾਮ 3 ਵਜੇ ਤੱਕ ਜਮਾਂ ਕਰਾ ਸਕਦੇ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 30 ਅਪ੍ਰੈਲ ਨੂੰ ਹੋਵੇਗੀ ਤੇ 2 ਮਈ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਦੇ ਹਨ।
Powered by Blogger.