ਗੁਰੂ ਹਰ ਸਹਾਏ (ਗੋਰਾ ਸੰਧੂ) ਪਿੰਡ ਚੱਕ ਜਮੀਤ ਸਿੰਘ ਵਾਲਾ (ਮਿਸ਼ਰੀ ਵਾਲਾ )ਵਿਖੇ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਧੰਨ ਧੰਨ ਬਾਬਾ ਕਾਲਾ ਮਾਹਿਰ ਜੀ ਦੀ ਯਾਦ ਵਿੱਚ ਮੇਲਾ ਕਰਵਾਇਆ ਗਿਆ। ਇਹ ਮੇਲਾ ਲਗਾਤਾਰ 1,2 ਅਤੇ 3 ਅਪਰੈਲ ਨੂੰ ਕਰਵਾਇਆ ਗਿਆ। ਜਿਸ ਵਿੱਚ ਟਰੈਕਟਰ ਟਰਾਲੀ ਬੈਕ ਮੁਕਾਬਲਾ ,ਕੁੜੀਆਂ ਦੀ ਕਬੱਡੀ ਅਤੇ ਤਿੰਨ ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਬਾਅਦ ਦੁਪਹਿਰ ਇੱਕ ਵਜੇ ਪੰਜਾਬ ਦੇ ਮਸ਼ਹੂਰ ਗਾਇਕ ਬਿੱਟੂ ਖੰਨੇਵਾਲਾ ਅਤੇ ਮਿਸ ਸੁਰਮਨੀ ਦਾ ਖੁੱਲ੍ਹਾ ਅਖਾੜਾ ਪੇਸ਼ ਕੀਤਾ ਗਿਆ। ਜੇਤੂ ਟੀਮਾਂ ਨੂੰ ਗ੍ਰਾਮ ਪੰਚਾਇਤ ਅਤੇ ਮੇਲਾ ਕਮੇਟੀ ਵੱਲੋਂ ਇਨਾਮ ਵੰਡ ਕੇ ਸਨਮਾਨਿਤ ਕੀਤਾ ਗਿਆ। ਕਮੇਟੀ ਪ੍ਰਬੰਧਕ ਗੁਰਦੇਵ ਸਿੰਘ ਮੋਕਲ ,ਹਰਪ੍ਰੀਤ ਸਿੰਘ ਮੈਂਬਰ, ਬਾਦਲ ਸਿੰਘ, ਧਰਮ ਸਿੰਘ ਕਾਕਾ ਨੰਬਰਦਾਰ ਨੇ ਆਏ ਹੋਏ ਇਲਾਕਾ ਨਿਵਾਸੀਆਂ ਨੂੰ ਜੀ ਆਇਆਂ ਆਖਿਆ। ਇਸ ਸਮੇਂ ਦਰਸ਼ਨ ਸਿੰਘ ਸਰਪੰਚ, ਬਲਜਿੰਦਰ ਸਿੰਘ ਗਿੱਲ ,ਬਲਕਾਰ ਸਿੰਘ ਗਿੱਲ ,ਸੁਖਦੇਵ ਸਿੰਘ ਮੈਂਬਰ ,ਸਵਰਨ ਸਿੰਘ, ਮਹਿਤਾਬ ਸਿੰਘ, ਗੁਰਨਾਮ ਸਿੰਘ ਸਾਬਕਾ ਸਰਪੰਚ, ਬੋਹੜ ਸਿੰਘ ਵਿਰਕ, ਵਰਿੰਦਰ ਸਿੰਘ ਮੋਕਲ ਅਤੇ ਹੋਰ ਪਤਵੰਤੇ ਹਾਜ਼ਰ ਸਨ।