ਯੂਥ ਕਾਂਗਰਸ ਨੇ ਸੋਸ਼ਲ ਮੀਡੀਆ ਕੋਆਰਡੀਨੇਟਰਾਂ ਨੂੰ ਦਿੱਤੇ ਨਿਯੁਕਤੀ ਪੱਤਰ


ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਯੂਥ ਕਾਂਗਰਸ ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪ੍ਰਧਾਨ ਅਤੇ ਮੈਂਬਰ ਜਿਲ੍ਹਾ ਪ੍ਰੀਸ਼ਦ ਸ. ਸਿਮਰਜੀਤ ਸਿੰਘ ਭੀਨਾ ਬਰਾੜ ਵੱਲੋਂ ਸੋਸ਼ਲ ਮੀਡੀਆ ਕੋਆਰਡੀਨੇਟਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਜਿਸ ਵਿੱਚ ਗਗਨਦੀਪ ਸਿੰਘ ਨੂੰ ਲੋਕ ਸਭਾ ਹਲਕਾ ਫਿਰੋਜ਼ਪੁਰ ਅਤੇ ਜਗਦੀਪ ਸਿੰਘ ਸੋਹਣੇਵਾਲਾ ਨੂੰ ਵਿਧਾਨ ਸਭਾ ਹਲਕਾ ਸ਼੍ਰੀ ਮੁਕਤਸਰ ਸਾਹਿਬ ਦਾ ਕੋਆਰਡੀਨੇਟਰ ਬਣਾਇਆ ਗਿਆ। ਇਸ ਤੋਂ ਇਲਾਵਾ ਪਿੰਡ ਪੱਧਰ ‘ਤੇ ਵੀ ਸੋਸ਼ਲ ਮੀਡੀਆ ਕੋਆਰਡੀਨੇਟਰ ਲਗਾਏ ਗਏ। ਜਿਸ ਵਿੱਚ ਅਮਨ ਨੂੰ ਝਬੇਲਵਾਲੀ, ਲਖਬੀਰ ਸਿੰਘ ਨੂੰ ਚੱਕ ਅਟਾਰੀ ਸਦਰਵਾਲਾ, ਗੁਰਵਿੰਦਰ ਸਿੰਘ ਨੂੰ ਚੱਕ ਬਧਾਈ, ਨੀਰਜ ਨੂੰ ਥਾਂਦੇਵਾਲਾ, ਸ਼ੇਰੂ ਬਾਠ ਨੂੰ ਚੱਕ ਬਾਜਾ ਮਰਾੜ੍ਹ, ਬਰਿਜ ਭੁਪਿੰਦਰ ਸਿੰਘ ਨੂੰ ਵੜਿੰਗ, ਬਲਕਰਨ ਸਿੰਘ ਨੂੰ ਚੱਕ ਮੋਤਲੇਵਾਲਾ, ਗੁਰਵਿੰਦਰ ਸਿੰਘ ਨੂੰ ਚੜ੍ਹੇਵਾਨ ਅਤੇ ਚਮਕੌਰ ਸਿੰਘ ਨੂੰ ਤਖ਼ਤਮਲਾਣਾ ਦਾ ਸੋਸ਼ਲ ਮੀਡੀਆ ਕੋਆਰਡੀਨੇਟਰ ਚੁਣਿਆ ਗਿਆ। ਇਸ ਮੌਕੇ ਗੱਲ ਕਰਦਿਆਂ ਸ. ਬਰਾੜ ਨੇ ਕਿਹਾ ਹੈ ਕਿ ਯੂਥ ਕਾਂਗਰਸ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਜਿਹੜਾ ਵੀ ਉਮੀਦਵਾਰ ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਖੜ੍ਹਾ ਕਰੇਗੀ, ਉਸ ਦੀ ਸਮੁੱਚੀ ਯੂਥ ਕਾਂਗਰਸ ਡੱਟ ਕੇ ਮਦਦ ਕਰੇਗੀ। ਇਸ ਮੌਕੇ ਉਹਨਾਂ ਨਾਲ ਯੂਥ ਕਾਂਗਰਸੀ ਆਗੂ ਮਨਿੰਦਰ ਚੋਪੜਾ ਵੀ ਹਾਜ਼ਰ ਸਨ।
Powered by Blogger.