ਕੋਟਕਪੂਰਾ (ਕਾਲਾ ਦੂਆ) ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਸਮਾਜ ਨਾਲ ਜੁੜੇ ਰਮੇਸ਼ ਗਾਬਾ, ਬ੍ਰਹਮ ਪਰਕਾਸ਼ ਅਤੇ ਅਸੋਕ ਦੂਆ ਨੇ ਅਨਾਜ ਮੰਡੀ ਕੋਟਕਪੂਰਾ ਵਿਚ ਗਊ ਨੂੰ ਜੇ ਪੀ ਸੀ ਮਸੀਨ ਨਾਲ ਚੁਕਵਾ ਕੈ ਦਫਨਾਇਆ ਗਿਆ। ਦੱਸਿਆ ਜਾਂਦਾ ਹੈ ਕਿ ਭਾਵੇਂ ਕੋਟਕਪੂਰਾ ਵਿਚ 5 ਦੇ ਕਰੀਬ ਗਊਸ਼ਾਲਾਵਾਂ ਹਨ। ਅਵਾਰਾ ਪਸ਼ੂ ਸ਼ਹਿਰ ਵਿਚ ਅਤੇ ਅਨਾਜ ਮੰਡੀ ਕੋਟਕਪੂਰਾ ਵਿਖੇ ਫਿਰਦੇ ਰਹਿੰਦੇ ਹਨ ਅਤੇ ਕਈ ਤਰ੍ਹਾਂ ਦੇ ਹਾਦਸਿਆਂ ਦਾ ਕਾਰਨ ਬਣਦੇ ਹਨ ਪਰ ਪ੍ਰਸ਼ਾਸਨ ਇਸ ਬਾਰੇ ਪੂਰੀ ਤਰ੍ਹਾਂ ਨਾਲ ਬੇ ਖਬਰ ਹੈ। ਦੱਸਿਆਂ ਜਾਂਦਾ ਹੈ ਕਿ ਇਹ ਅਵਾਰਾ ਪਸੂਆਂ ਦੀ ਸਾਂਭ ਸੰਭਾਲ ਲਈ ਸਰਕਾਰ ਜਨਤਾ ਤੋ ਗਊ ਸੈਸ ਲੈਂਦੀ ਹੈ ਪਰ ਇਹਨਾਂ ਬੇਜੂਬਾਨ ਪਸ਼ੂਆਂ ਨੂੰ ਸੰਭਾਲਣ ਲਈ ਕੋਈ ਢੁੱਕਵਾਂ ਉਪਰਾਲਾ ਨਹੀਂ ਕੀਤਾ। ਉਕਤ ਸਮਾਜ ਸੇਵੀਆਂ ਦੇ ਦੱਸਿਆ ਕਿ ਇਹ ਅਵਾਰਾ ਪਸ਼ੂ ਗੰਦਗੀ ਦੇ ਢੇਰਾਂ ਵਿਚੋਂ ਆਪਣਾਂ ਖਾਣਾਂ ਲੱਭਦੇ ਹੋਏ ਲਿਫਾਫੇ ਵੀ ਖਾ ਜਾਦੇ ਹਨ ਜਿਸ ਕਾਰਨ ਇਨ੍ਹਾਂ ਦੀ ਮੌਤ ਹੋ ਜਾਦੀ ਹੈ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਾ ਤਾਂ ਇਹਨਾਂ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਕੁਝ ਕੀਤਾ ਜਾਵੇ ਜਾ ਫਿਰ ਗਊ ਸੈਸ ਲੈਣਾ ਬੰਦ ਕੀਤਾ ਜਾਵੇ।