ਬਠਿੰਡਾ ਲੋਕ ਸਭਾ ਹਲਕੇ ਦੇ ਉਮੀਦਵਾਰ ਦੀ ਚੋਣ ਸਭਾ ਸਬੰਧੀ ਜਾਂਚ ਮੁਕੰਮਲ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਸ੍ਰੀ ਐਮ.ਕੇ ਅਰਾਵਿੰਦ ਕੁਮਾਰ ਆਈ.ਏ.ਐਸ. ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ 11 ਲੋਕ ਸਭਾ ਹਲਕੇ ਤੋਂ ਚੋਣ ਲੜ ਰਹੇ ਇਕ ਊਮੀਦਵਾਰ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਬੀਤੇ ਦਿਨ ਪਿੰਡ ਦਿਓਣ ਖੇੜਾ ਵਿਚ ਕੀਤੇ ਇਕ ਚੋਣ ਜਲਸੇ ਦੀ ਪੜਤਾਲ ਮੁਕੰਮਲ ਕਰ ਲਈ ਗਈ ਹੈ। ਉਨਾਂ ਨੇ ਦੱਸਿਆ ਕਿ ਇਸ ਸਬੰਧੀ ਆਦਰਸ਼ ਚੋਣ ਜਾਬਤਾ ਦੇ ਜ਼ਿਲਾ ਨੋਡਲ ਅਫ਼ਸਰ ਦੀ ਪ੍ਰਧਾਨਗੀ ਵਿਚ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਵੱਲੋਂ ਦਿੱਤੀ ਗਈ ਰਿਪੋਟ ਵਿਚ ਪਾਇਆ ਗਿਆ ਹੈ ਕਿ ਉਮੀਦਵਾਰ ਵੱਲੋਂ ਉਕਤ ਪਿੰਡ ਵਿਚ ਜੋ ਚੋਣ ਸਭਾ ਕੀਤੀ ਗਈ ਸੀ ਉਹ ਗੁਰਦੁਆਰਾ ਸਿੰਘ ਸਭਾ ਵੱਲੋਂ ਸਮਾਜਿਕ ਅਤੇ ਕਮਰਸ਼ੀਅਲ ਕਾਰਜਾਂ ਲਈ ਜੋ ਸ਼ੈਡ ਕਿਰਾਏ ਤੇ ਦਿੱਤਾ ਜਾਂਦਾ ਹੈ ਉਸ ਵਿਚ ਉਕਤ ਸਭਾ ਹੋਈ ਸੀ ਨਾ ਕਿ ਗੁਰਦੁਆਰਾ ਸਾਹਿਬ ਦੀ ਮੁੱਖ ਇਮਾਰਤ ਵਿਚ। ਇਸ ਸਬੰਧੀ ਉਮੀਦਵਾਰ ਨੇ ਆਪਣੇ ਵਕੀਲ ਦੇ ਮਾਰਫ਼ਤ ਕਿਰਾਏ ਸਬੰਧੀ ਕਟਵਾਈ ਰਸੀਦ ਦੀ ਕਾਪੀ ਵੀ ਪੇਸ਼ ਕੀਤੀ ਸੀ। ਕਮੇਟੀ ਦੇ ਮੈਂਬਰ ਵੱਲੋਂ ਪਿੰਡ ਜਾ ਕੇ ਮੌਕੇ ਦਾ ਮੁਆਇਨਾ ਅਤੇ ਪਿੰਡ ਦੇ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਗਏ ਸਨ। ਉਨਾਂ ਨੇ ਦੱਸਿਆ ਕਿ ਉਪਰੋਕਤ ਤੱਥਾਂ ਦੇ ਮੱਦੇਨਜ਼ਰ ਉਮੀਦਵਾਰ ਦੀ ਅਪੀਲ ਨੂੰ ਸਵਿਕਾਰ ਕਰਦਿਆਂ ਇਸ ਕੇਸ਼ ਨੂੰ ਦਫ਼ਤਰ ਦਾਖਲ ਕਰਨ ਦੇ ਯੋਗ ਪਾਇਆ ਗਿਆ ਹੈ।
Powered by Blogger.