ਕੋਟਕਪੂਰਾ ਦਾਣਾ ਮੰਡੀ ‘ਚ ਲੱਗੇ ਕਣਕ ਦੀ ਬੋਰੀਆਂ ਦੇ ਅੰਬਾਰ
ਕੋਟਕਪੂਰਾ (ਕਾਲਾ ਦੂਆ) ਦਾਣਾ ਮੰਡੀ ਕੋਟਕਪੂਰਾ ਵਿਚ ਕਣਕ ਦੀ ਖ੍ਰੀਦ ਨੂੰ ਲਗਭਗ 12-13 ਦਿਨ ਹੋ ਚੁੱਕੇ ਹਨ ਪ੍ਰੰਤੂ ਮੰਡੀ ਵਿੱਚ ਲਿਫਟਿੰਗ ਦਾ ਕੰਮ ਬਹੁਤ ਹੀ ਮੱਧਮ ਗਤੀ ਨਾਲ ਚੱਲ ਰਿਹਾ ਹੈ। ਜਿੱਥੇ ਮੰਡੀ ਵਿੱਚ ਕਣਕ ਉਤਾਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਬੋਰੀਆ ਦੇ ਅੰਬਾਰ ਲੱਗ ਚੁੱਕੇ ਹਨ।ਮਾਲ ਦੀ ਲਿਫਟਿੰਗ ਕੁਝ ਆੜਤੀਏ ਆਪਣੇ ਵਹੀਕਲਾਂ ਨਾਲ ਕਰ ਰਹੇ ਹਨ। ਉਥੇ ਮੰਡੀ ਠੇਕੇਦਾਰ ਕੋਲ ਲੋੜੀਦੀ ਗਿਣਤੀ ਵਿੱਚ ਸਾਧਨ ਨਹੀ ਹਨ। ਜਿਸਦਾ ਖਮਿਆਜਾ ਆੜਤੀਏ ਅਤੇ ਲੇਬਰ ਵਾਲੇ ਭੁਗਤ ਰਹੇ ਹਨ, ਕਿਉਂਕਿ ਮਾਲ ਦੀ ਜੇਕਰ ਲਿਫਟਿੰਗ ਸਮੇਂ ਸਿਰ ਨਹੀ ਹੋਵੇਗੀ ਤਾਂ ਉਸ ਦੀ ਸ਼ੋਰਟੇਜ਼ ਆਵੇਗੀ ਜੋ ਕਿ ਇੰਸ: ਮਹਿਕਮਾ ਨਹੀ ਮਾਫ ਕਰਦੇ। ਮਜਬੂਰੀਵੱਸ ਇਹ ਸ਼ੋਰਟੇਜ਼ ਦੇਣੀ ਪੈਂਦੀ ਹੈ ਨਹੀ ਤਾਂ ਉਸ ਆੜਤੀ ਦੀ ਲਿਫਟਿੰਗ ਬੰਦ ਕਰ ਦਿੱਤੀ ਜਾਂਦੀ ਹੈ। ਇਸ ਤਰਾਂ ਦੇ ਕਈ ਹੋਰ ਤਰੀਕਿਆ ਨਾਲ ਵੀ ਆੜਤੀਏ ਨੂੰ ਪ੍ਰੇਸ਼ਾਨ ਕੀਤਾ ਜਾਂਦਾ ਹੈ,ਜਦਕਿ ਮਾਰਕੀਟ ਕਮੇਟੀ ਵੀ ਖ੍ਰੀਦ ਏਜੰਸੀ ਨੂੰ ਮਾਲ ਚੁੱਕਣ ਲਈ ਨਹੀ ਕਹਿੰਦੀ ਜੋ ਕਿ ਠੇਕੇਦਾਰ ਨੂੰ ਸਿੱਧੀ ਸਿੱਧੀ ਸ਼ੈਅ ਹੁੰਦੀ ਹੈ ਜੋ ਕਿ ਮਾਲ ਚੁੱਕਣ ਵਿੱਚ ਢਿੱਲ ਵਰਤਦਾ ਹੈ ਅਤੇ ਇਸ ਤਰਾਂ ਇੰਸਪੈਕਟਰ ਮਹਿਕਮਾ ਅੜਤੀਏ ਤੇ ਮਜਦੂਰਾਂ ਤੋਂ ਸ਼ੌਰਟੇਜ ਵਸੂਲਦਾ ਹੈ।
|