ਹਰ ਪਿੰਡ ਵਿਚ ਲਾਏ ਜਾਣਗੇ 550 ਪੌਦੇ: ਏਡੀਸੀ ਸਰਾਂ


ਸ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਹਰ ਪਿੰਡ ਵਿਚ 550 ਪੌਦੇ ਲਾਉਣ ਦੀ ਮੁਹਿੰਮ ਤਹਿਤ ਅੱਜ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਹਰਿੰਦਰ ਸਿੰਘ ਸਰਾਂ ਵੱਲੋਂ ਪਿੰਡ ਰੁਪਾਣਾ ਦੇ ਗੁਰਦੁਆਰਾ ਗੁਰੂਸਰ ਸਾਹਿਬ ਵਿਖੇ ਪੌਦੇ ਲਾਏ ਗਏ ਤੇ ਪਿੰਡ ਵਿਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨਾਂ ਕਿਹਾ ਕਿ ਜ਼ਿਲੇ ਦੇ ਹਰ ਪਿੰਡ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ 550-550 ਪੌਦੇ ਲਾਏ ਜਾਣਗੇ ਤਾਂ ਜੋ ਚਾਰ-ਚੁਫੇਰੇ ਹਰਿਆਵਲ ਹੀ ਹਰਿਆਵਲ ਹੋਵੇ। ਇਸ ਮੌਕੇ ਜ਼ਿਲਾ ਜੰਗਲਾਤ ਅਫਸਰ ਸ. ਬਲਜੀਤ ਸਿੰਘ ਬਰਾੜ, ਰੇਂਜ ਅਫਸਰ ਸ. ਬਲਵਿੰਦਰ ਸਿੰਘ, ਸਰਪੰਚ ਸ. ਸ਼ਿਵਰਾਜ ਸਿੰਘ ਆਦਿ ਹਾਜ਼ਰ ਸਨ। ਕੈਪਸ਼ਨ: ਪਿੰਡ ਰੁਪਾਣਾ ਦੇ ਗੁਰਦੁਆਰੇ ਵਿਖੇ ਪੌਦਾ ਲਾਉਦੇ ਹੋਏ ਏਡੀਸੀ (ਡੀ) ਐੱਚ ਐੱਸ ਸਰਾਂ।
Powered by Blogger.