ਜਨਤਕ ਥਾਵਾਂ ਤੇ ਲੱਗੇ ਡਸਟਬਿਨਾਂ ਦੀ ਲੋਕ ਵਰਤੋਂ ਕਰਨ -ਬਰਾੜ


ਸ੍ਰੀ ਮੁਕਤਸਰ ਸਾਹਿਬ (ਅਰੋੜਾ) ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪ੍ਰਸ਼ਾਸਨ ਅਤੇ ਮੁਕਤੀਸਰ ਵੈੱਲਫੇਅਰ ਕਲੱਬ ਵੱਲੋਂ ਨਗਰ ਕੌਂਸਲ ਅਤੇ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਬੱਸ ਅੱਡਾ ਵਿਖੇ ਸਫਾਈ ਅਭਿਆਨ ਕਰਵਾਇਆ ਗਿਆ। ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ ਦੇ ਨਿਰਦੇਸ਼ਾਂ ਤੇ ਅਤੇ ਐਸ.ਡੀ.ਐਮ. ਸ: ਰਣਦੀਪ ਸਿੰਘ ਹੀਰ ਦੇ ਮਾਰਗਦਰਸ਼ਨ ਵਿਚ ਇਸ ਅਭਿਆਨ ਦੀ ਅਗਵਾਈ ਜ਼ਿਲੇ ਦੇ ਤਹਿਸੀਲਦਾਰ ਸ: ਸੁਖਬੀਰ ਸਿੰਘ ਬਰਾੜ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਚੇਅਰਮੈਨ ਡਾ ਨਰੇਸ ਪਰੂਥੀ ਨੇ ਕੀਤੀ। ਇਸ ਮੌਕੇ ਤੇ ਉਨਾਂ ਨਾਲ ਸੈਕਸਨ ਅਫਸਰ ਗੁਰਮੀਤ ਸਿੰਘ, ਡਿਪਟੀ ਕਮਿਸ਼ਨਰ ਦਫਤਰ ਦੇ ਸੁਪਰਡੈਂਟ ਰਜਿੰਦਰ ਸਿੰਘ ਬੁੱਟਰ, ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਅਤੇ ਸੈਨਟਰੀ ਇੰਸਪੈਕਟਰ ਨਗਰ ਕੌਂਸਲ ਪਰਮਜੀਤ ਸਿੰਘ ਬਰਾੜ, ਬੱਸ ਅੱਡੇ ਦੇ ਠੇਕੇਦਾਰ ਜਸਕਰਨ ਸਿੰਘ ਅਤੇ ਗੁਰਮੇਲ ਸਿੰਘ ਹਾਜਰ ਸਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਨੇ ਕਿਹਾ ਸਾਨੂੰ ਸਾਰਿਆਂ ਨੂੰ ਆਪਣੇ ਕੀਮਤੀ ਸਮੇਂ ਚੋਂ ਕੁਝ ਸਮਾਂ ਕੱਢ ਕੇ ਸਫ਼ਾਈ ਅਭਿਆਨ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਨੇ ਕਿਹਾ ਕਿ ਅੱਜ ਅਸੀਂ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ. ਅਰਾਵਿੰਦ ਕੁਮਾਰ ਦੇ ਦਿਸ਼ਾ ਨਿਰਦੇਸ਼ ਤੇ ਲੋਕਾਂ ਨੂੰ ਸਾਫ ਸਫਾਈ ਰੱਖਣ ਲਈ ਪ੍ਰੇਰਿਤ ਕਰ ਰਹੇ ਹਾਂ। ਉਨਾਂ ਨੇ ਕਿਹਾ ਕਿ ਸੜਕਾਂ ਤੇ ਜੋ ਕੂੜਾ ਖਿੱਲਰਿਆ ਪਿਆ ਹੈ ਇਹ ਆਪਾਂ ਲੋਕਾਂ ਨੇ ਖਿਲਾਰਿਆ ਹੈ ਤੇ ਇਸ ਨੂੰ ਚੁੱਕਣ ਦੀ ਜ਼ਿੰਮੇਵਾਰੀ ਵੀ ਆਪਣੀ ਹੀ ਹੈ। ਇਸ ਦੌਰਾਨ ਡਾਕਟਰ ਨਰੇਸ ਪਰੂਥੀ ਨੇ ਕਿਹਾ ਕਿ ਅੱਜ ਇਸ ਮੁਹਿੰਮ ਤਹਿਤ ਬਹੁਤ ਹੀ ਵਧੀਆ ਤਰੀਕੇ ਨਾਲ ਬੱਸ ਅੱਡੇ ਦੀ ਸਫਾਈ ਕੀਤੀ ਗਈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਗਿਆ ਕੀ ਉਹ ਬੱਸ ਅੱਡੇ ਨੂੰ ਸਾਫ ਸੁਥਰਾ ਬਣਾ ਕੇ ਰੱਖਣ। ਇਸ ਦੌਰਾਨ ਮੁਕਤੀਸਰ ਵੈੱਲਫੇਅਰ ਕਲੱਬ ਦੇ ਪ੍ਰਧਾਨ ਜਸਪ੍ਰੀਤ ਸਿੰਘ ਛਾਬੜਾ ਨੇ ਕਿਹਾ ਸਾਡੀ ਸੰਸਥਾ ਵੱਲੋਂ ਨਹਿਰੂ ਯੁਵਾ ਕੇਂਦਰ ਦੇ ਸਹਿਯੋਗ ਨਾਲ ਸਵੱਛ ਭਾਰਤ ਮੁਹਿੰਮ ਤਹਿਤ ਸਹਿਰ ਨੂੰ ਸਾਫ ਸੁਥਰਾ ਰੱਖਣ ਲਈ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਪ੍ਰਸ਼ਾਸਨ ਦੇ ਸਹਿਯੋਗ ਨਾਲ ਜੋ ਇਹ ਉਪਰਾਲਾ ਹੋਇਆ ਹੈ ਬਹੁਤ ਹੀ ਸਲਾਘਾਯੋਗ ਕੰਮ ਹੈ। ਇਸ ਮੌਕੇ ਤੇ ਪੰਜਾਬ ਰੋਡਵੇਜ਼ ਤੋਂ ਗੁਰਚਰਨ ਸਿੰਘ ਭੁੱਲਰ ਇੰਸਪੈਕਟਰ, ਬਾਜ ਸਿੰਘ ਇੰਸਪੈਕਟਰ, ਭੀਨਾ ਬਰਾੜ ਮੈਂਬਰ ਜ਼ਿਲਾ ਪ੍ਰੀਸਦ, ਪਟਵਾਰ ਯੂਨੀਅਨ ਦੇ ਪ੍ਰਧਾਨ ਭਾਨ ਚੰਦ, ਸੋਹਣ ਮਹੇਸ਼ਵਰੀ, ਬਲਰਾਜ ਸਿੰਘ, ਸੰਦੀਪ ਅੱਗਰਵਾਲ, ਗੁਰਮਿੰਦਰ ਸਿੰਘ ਚਹਿਲ, ਮੰਦਰ ਸਿੰਘ ਪਟਵਾਰੀ, ਮੁਕਤੀਸਰ ਵੈੱਲਫੇਅਰ ਕਲੱਬ ਤੋਂ ਰਾਜ ਕੁਮਾਰ ਭਠੇਜਾ, ਛਿੰਦਰ ਪਾਲ ਤਨੇਜਾ, ਡਾ ਵਿਜੇ ਬਜਾਜ, ਮਨਪ੍ਰੀਤ ਸਿੰਘ, ਰੋਹਨ ਕਾਂਤੀ, ਸੌਰਵ ਵਧਵਾ, ਰਾਜਿੰਦਰ ਪ੍ਰਸਾਦ ਗੁਪਤਾ ਅਤੇ ਪਰਮਜੀਤ ਸਿੰਘ ਮੱਕੜ ਆਦਿ ਹਾਜਰ ਸਨ।
Powered by Blogger.