ਭਾਗਸਰ ਜ਼ੈਲ ਦੇ ਪੰਚਾਂ-ਸਰਪੰਚਾਂ ਨਾਲ ਅਮਨ ਭੱਟੀ ਨੇ ਵਿਕਾਸ ਕੰਮਾਂ ਸਬੰਧੀ ਕੀਤੀ ਮੀਟਿੰਗ


ਮੰਡੀ ਲੱਖੇਵਾਲੀ/ ਮਲੋਟ (ਅਰੋੜਾ) ਮਲੋਟ ਹਲਕੇ ਦੀ ਭਾਗਸਰ ਜ਼ੈਲ ਦੀਆਂ ਗ੍ਰਾਮ ਪੰਚਾਇਤ ਨਾਲ ਵਿਕਾਸ ਕੰਮਾਂ ਪ੍ਰਤੀ ਵਿਸ਼ੇਸ਼ ਮੀਟਿੰਗ ਪਿੰਡ ਲੱਖੇਵਾਲੀ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਕਾ ਸਰਬਜੀਤ ਸਿੰਘ ਬਰਾੜ ਦੇ ਘਰ ਮਲੋਟ ਹਲਕੇ ਦੇ ਸੇਵਾਦਾਰ ਅਮਨਪ੍ਰੀਤ ਸਿੰਘ ਭੱਟੀ ਦੀ ਅਗਵਾਈ 'ਚ ਹੋਈ। ਮੀਟਿੰਗ ਦੌਰਾਨ ਬਲਾਕ ਕਾਂਗਰਸ ਕਮੇਟੀ ਮਲੋਟ ਦਿਹਾਤੀ ਦੇ ਪ੍ਰਧਾਨ ਭੁਪਿੰਦਰ ਸਿੰਘ ਰਾਮਨਗਰ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਾਕਾ ਸਰਬਜੀਤ ਸਿੰਘ ਬਰਾੜ ਨੇ ਵੀ ਸੰਬੋਧਨ ਕਰਕੇ ਪੰਜਾਬ ਸਰਕਾਰ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ | ਪੰਚਾਇਤੀ ਨੁਮਾਇੰਦਿਆਂ ਨੂੰ ਸੰਬੋਧਨ ਕਰਦਿਆਂ ਅਮਨ ਭੱਟੀ ਨੇ ਕਿਹਾ ਕਿ ਕੰਮਾਂ ਵਿਚ ਕੋਤਾਹੀ ਵਰਤਣ ਵਾਲਿਆਂ ਲਈ ਸਰਕਾਰ ਸਖ਼ਤੀ ਨਾਲ ਪੇਸ਼ ਆਵੇਗੀ ਜਦਕਿ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਵਿਕਾਸ ਕਾਰਜ ਤੇਜ਼ੀ ਨਾਲ ਕਰਨ ਵਾਲੀਆਂ ਗਰਾਮ ਪੰਚਾਇਤਾਂ ਨੂੰ ਸਨਮਾਨਿਤ ਕੀਤਾ ਜਾਵੇਗਾ | ਉਨ੍ਹਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਂਝੇ ਕੰਮ ਕਰਨ ਲਈ ਪੰਚਾ-ਸਰਪੰਚਾਂ ਨੂੰ ਪ੍ਰੇਰਿਤ ਕੀਤਾ | ਇਸ ਮੌਕੇ ਪਰਮਜੀਤ ਸਿੰਘ ਸਰਪੰਚ ਭਾਗਸਰ, ਸੁਖਦੇਵ ਸਿੰਘ ਸਰਪੰਚ ਮਦਰੱਸਾ, ਮਨਜੀਤ ਕੌਰ ਸਰਪੰਚ ਲੱਖੇਵਾਲੀ, ਜਸਵੰਤ ਸਿੰਘ ਸਰਪੰਚ ਰਾਮਗੜ੍ਹ ਚੂੰਘਾਂ, ਹੰਸਾ ਸਿੰਘ ਸਰਪੰਚ ਖੁੰਡੇ ਹਲਾਲ, ਹਰਜੀਤ ਕੌਰ ਸਰਪੰਚ ਮਹਾਂਬੱਧਰ, ਸੁਖਦੇਵ ਸਿੰਘ ਸਰਪੰਚ ਝੀਂਡ ਵਾਲਾ, ਦਲਜੀਤ ਸਿੰਘ ਸਰਪੰਚ ਲਖਮੀਰੇਆਣਾ, ਪਰਮਜੀਤ ਕੌਰ ਸਰਪੰਚ ਚੱਕ ਮਦਰੱਸਾ, ਵੀਰਪਾਲ ਕੌਰ ਸਰਪੰਚ ਚਿੱਬੜਾਂਵਾਲੀ, ਜਗਤਪਾਲ ਸਿੰਘ ਸ਼ੇਰੇਵਾਲਾ, ਦੀਪ ਬਰਾੜ ਭਾਗਸਰ, ਗੁਰਦੀਪ ਸਿੰਘ ਬਰਾੜ, ਅਮਰਿੰਦਰਜੀਤ ਸਿੰਘ ਸੰਮੇਵਾਲੀ, ਰਾਜਵੀਰ ਸਿੰਘ ਚਿੱਬੜਾਂਵਾਲੀ, ਸੇਮਾ ਸਰਾਂ, ਸੁੱਖੀ ਮਾਨ, ਨਛੱਤਰ ਸਿੰਘ ਸਰਪੰਚ ਖੂੰਨਣ ਕਲਾਂ ਆਦਿ ਹਾਜ਼ਰ ਸਨ |
Powered by Blogger.