ਬੱਸ ਸਟੈਂਡ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾਇਆ


ਸ਼੍ਰੀ ਮੁਕਤਸਰ ਸਾਹਿਬ/ਗਿੱਦੜਬਾਹਾ (ਮਨਜੀਤ ਸਿੰਘ ਸਿੱਧੂ) ਹਲਕਾ ਗਿੱਦੜਬਾਹਾ ਦੇ ਪਿੰਡ ਕੋਟਲੀ ਅਬਲੂ ਦੇ ਕੋਠੇ ਗਿਆਨ ਸਿੰਘ ਵਾਲੇ ਵਿਖੇ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਰਪੰਚ ਸੁਖਦੇਵ ਕੌਰ ਅਤੇ ਸਮੁੱਚੀ ਗ੍ਰਾਮ ਪੰਚਾਇਤ ਵੱਲੋਂ ਪਿੰਡ ਵਾਸੀਆਂ ਦੀ ਸਹੂਲਤ ਲਈ ਬੱਸ ਸਟੈਂਡ ਦਾ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਗਿਆ। ਇਸ ਮੌਕੇ ‘ਤੇ ਸਰਪੰਚ ਸੁਖਦੇਵ ਕੌਰ ਨੇ ਦੱਸਿਆ ਕਿ ਸਾਡੇ ਪਿੰਡ ਵਿੱਚ ਬੱਸਾਂ ਦੇ ਰੁਕਣ ਲਈ ਕੋਈ ਬੱਸ ਸਟੈਂਡ ਨਹੀਂ ਸੀ, ਜਿਸ ਕਾਰਨ ਪਿੰਡ ਵਾਸੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸੇ ਦੇ ਮੱਦੇਨਜ਼ਰ ਰੱਖਦੇ ਹੋਏ ਸਮੁੱਚੀ ਪੰਚਾਇਤ ਵੱਲੋਂ ਪਿੰਡ ਵਿੱਚ ਬੱਸ ਸਟੈਂਡ ਬਣਾਉਣ ਦਾ ਉਪਰਾਲਾ ਕੀਤਾ ਗਿਆ ਹੈ। ਇਸ ਮੌਕੇ ‘ਤੇ ਜਗਦੀਪ ਕੌਰ ਪੰਚ, ਸੁਖਜੀਤ ਕੌਰ ਪੰਚ, ਪਰਵਿੰਦਰ ਕੌਰ ਪੰਚ, ਜਗਵਿੰਦਰ ਸਿੰਘ ਪੰਚ, ਜੰਗੀਰ ਸਿੰਘ ਖਾਲਸਾ ਪੰਚ, ਜਗਤਾਰ ਸਿੰਘ ਕੋਟਲੀ ਸਾਬਕਾ ਸਰਪੰਚ, ਗੁਰਵੀਰ ਸਿੰਘ ਬੂਟਾ ਬਰਾੜ, ਬਲਰਾਜ ਸਿੰਘ ਬਾਜ਼ੀ, ਲਖਵਿੰਦਰ ਸਿੰਘ, ਨਿੱਕਾ ਸਿੰਘ, ਬੰਨੀ ਬਰਾੜ ਆਦਿ ਹਾਜ਼ਰ ਸਨ।
Powered by Blogger.