ਇੱਕ ਰਾਤ ਵਿੱਚ ਤਿੰਨ ਘਰਾਂ ਵਿੱਚ ਚੋਰੀ ਦੀ ਵਾਰਦਾਤ


ਕੋਟਕਪੂਰਾ (ਅਸ਼ੋਕ ਦੂਆ) ਅੱਜ ਕੱਲ ਚੋਰਾਂ ਦੇ ਹੋਸਲੇ ਇੰਨੇ ਵੱਧ ਚੁੱਕੇ ਹਨ ਕਿ ਘਰਾਂ ਵਿੱਚ ਮਾਲਕਾਂ ਦੇ ਹੋਣ ਦਾ ਡਰ ਵੀ ਨਹੀਂ ਰਿਹਾ,ਬੀਤੀ ਰਾਤ ਚੋਰਾਂ ਵੱਲੋ ਰਾਮ ਬਾਗ ਦੀ ਬੈਕ ਸਾਈਡ ਵਾਲੀ ਗਲੀ ਵਿੱਚ ਰਾਮ ਲਾਲ ਦੂਆ ਦੇ ਪੁੱਤਰ ਚੰਦਰ ਮੌਹਨ(ਚਿੰਕੂ) ਆਪਣੀ ਪਤਨੀ ਸ਼ੈਲਜਾ ਬੱਚਿਆ ਨਾਲ ਸੁੱਤੇ ਪਏ ਸਨ ਕਿ 3 ਵਜੇ ਕਰੀਬ ਬਾਥਰੂਮ ਲਈ ਉਠੀ ਸ਼ੈਲਜਾ ਨੇ ਜਦ ਕਮਰੇ ਵਿੱਚ ਵਾਪਿਸ ਜਾ ਕੇ ਆਪਣਾ ਮੌਬਾਇਲ ਦੇਖਿਆ ਤਾਂ ਉਸਦਾ ਅਤੇ ਉਸਦੇ ਪਤੀ ਦੋਹਾਂ ਦੇ ਮੌਬਾਇਲ ਚੋਰੀ ਹੋ ਚੁੱਕੇ ਸਨ,ਇਸ ਤਰਾਂ ਚੋਰਾਂ ਨੇ ਨਾਲ ਦੇ ਘਰ ਰਾਜ ਛਾਬੜਾ ਦੇ ਘਰ ਨੂੰ ਵੀ ਨਿਸ਼ਾਨਾ ਬਣਾਉਣਾ ਚਾਹਿਆ ਜਦ ਚੋਰ ਉਨਾਂ ਦੇ ਸਟੋਰ ਦੀ ਤਲਾਸ਼ੀ ਲੈ ਰਹੇ ਸਨ ਤਾਂ ਉਨਾਂ ਦੇ ਪੁੱਤਰ ਗੋਰਵ ਛਾਬੜਾ ਦੀ ਅੱਖ ਖੁੱਲਣ ਤੇ ਚੌਰ ਉਨਾਂ ਦੇ ਲੈਪਟਾਪ ਵਾਲਾ ਬੈਗ ਜਿਸ ਵਿਚ ਆਈ ਕਾਰਡ, ਡੌਂਗਲ ਅਤੇ ਹੌਰ ਕਾਗਜਾਤ ਲੈ ਗਏ ਅਤੇ ਉਨਾਂ ਦੇ ਕਮਰੇ ਬਾਹਰੋ ਬੰਦ ਕਰ ਗਏ। ਜਿੰਨਾਂ ਨੂੰ ਬਾਅਦ ਵਿੱਚ ਫੋਨ ਕਰਨ ਤੇ ਗੁਆਂਢੀਆਂ ਵੱਲੋ ਬਾਹਰ ਕੱਢਿਆ ਗਿਆ, ਇਥੇ ਹੀ ਬੱਸ ਨਹੀਂ ਚੋਰਾਂ ਨੇ ਰਾਜ ਛਾਬੜਾ ਤੋਂ ਇੱਕ ਘਰ ਛੱਡ ਕੇ ਮੱਝਾਂ ਦਾ ਵਪਾਰ ਕਰਦੇ ਜੱਜ ਨਾਂ ਦੇ ਵਿਆਕਤੀ ਦੇ ਘਰ ਨੂੰ ਵੀ ਨਹੀ ਬਖਸ਼ਿਆ ਅਤੇ ਉਸਦੀ ਪੈਂਟ ਵਿੱਚੋ ਦੇਣ ਲਈ ਰੱਖੇ ਤਕਰੀਬਨ 20000 ਨਕਦ ਅਤੇ ਉਸਦਾ ਟੱਚ ਮੌਬਾਇਲ ਚੋਰੀ ਕਰ ਲਿਆ। ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ASI ਜਸਕਰਨ ਸਿੰਘ ਅਤੇ ਇਕਬਾਲ ਸਿੰਘ ਵੱਲੋ ਕੀਤੀ ਜਾ ਰਹੀ ਹੈ।
Powered by Blogger.