ਪਿੰਡ ਦੇ ਕਿਸੇ ਵੀ ਹਿੱਸੇ ਨੂੰ ਵਿਕਾਸ ਤੋਂ ਵਾਂਝਾ ਨਹੀਂ ਰਹਿਣ ਦੇਵਾਂਗੇ- ਬਲਦੇਵ ਸਿੰਘ ਚਹਿਲ


ਗਿੱਦੜਬਾਹਾ (ਅਰੋੜਾ) ਹਲਕਾ ਵਿਧਾਇਕ ਸ. ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਵੱਲੋਂ ਹਲਕੇ ਦੇ ਹਰ ਪਿੰਡ ਦਾ ਵਿਕਾਸ ਬਿਨਾਂ ਕਿਸੇ ਸਿਆਸੀ ਮੱਤਭੇਦ ਦੇ ਕਰਵਾਇਆ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਹੈ ਜਦੋਂ ਹਲਕਾ ਗਿੱਦੜਬਾਹਾ ਦੇ ਪਿੰਡ ਪੂਰੇ ਪੰਜਾਬ ਵਿੱਚ ਵਿਕਾਸ ਦੀ ਮਿਸਾਲ ਵਜੋਂ ਜਾਣੇ ਜਾਣਗੇ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੋਟਭਾਈ ਦੇ ਕੋਠੇ ਹਿੰਮਤਪੁਰਾ ਦੇ ਸਰਪੰਚ ਸ. ਬਲਦੇਵ ਸਿੰਘ ਚਹਿਲ ਨੇ ਕੀਤਾ। ਉਹਨਾਂ ਕਿਹਾ ਕਿ ਸ. ਵੜ੍ਹਿੰਗ ਵੱਲੋਂ ਉਹਨਾਂ ਦੇ ਪਿੰਡ ਵਿੱਚ ਵੀ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਉਹਨਾਂ ਕਿਹਾ ਕਿ ਸਾਡੇ ਪਿੰਡ ਵਿੱਚ ਹੁਣ ਤੱਕ ਉਹਨਾਂ ਦੇ ਪੰਚਾਇਤ ਦੁਆਰਾ ਸ. ਵੜ੍ਹਿੰਗ ਦੇ ਸਹਿਯੋਗ ਨਾਲ ਸਕੂਲ ਦਾ ਕਮਰਾ, ਨੌਜਵਾਨਾਂ ਲਈ ਜਿੰਮ, ਆਂਗਣਵਾੜੀ ਸੈਂਟਰ ਦਾ ਕਮਰਾ ਆਦਿ ਤੋਂ ਇਲਾਵਾ ਹੋਰ ਮੁੱਢਲੇ ਕੰਮ ਕਰਵਾਏ ਜਾ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਹਨਾਂ ਵੱਲੋਂ ਸ. ਵੜ੍ਹਿੰਗ ਤੋਂ ਵਾਟਰ ਵਰਕਸ, ਪੱਕੇ ਖਾਲੇ ਲਈ ਪਾਈਪ ਲਾਈਨ, ਵਧੀਆ ਸ਼ਮਸ਼ਾਨਘਾਟ, ਗਲੀਆਂ-ਨਾਲੀਆਂ ਪੱਕੀਆਂ ਕਰਨ ਸਬੰਧੀ ਵੀ ਮੰਗ ਕੀਤੀ ਹੈ ਅਤੇ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਸ. ਵੜ੍ਹਿੰਗ ਇਸ ਵੱਲੋਂ ਧਿਆਨ ਦੇ ਕੇ ਜਲਦ ਹੀ ਪਿੰਡ ਲਈ ਗ੍ਰਾਂਟ ਮੁਹੱਈਆ ਕਰਵਾਉਣਗੇ।
Powered by Blogger.