ਬਰੀਵਾਲਾ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ-ਬੀਬੀ ਬਰਾੜ


ਮੰਡੀ ਬਰੀਵਾਲਾ-ਕੈਪਟਨ ਸਰਕਾਰ ਚੋਣ ਮੈਨੀਫੈਸਟੋ ਵਿਚ ਕੀਤੇ ਵਾਅਦੇ ਪੂਰ ਕਰ ਰਹੀ ਹੈ ਅਤੇ ਬਰੀਵਾਲਾ ਦੇ ਵਿਕਾਸ ਵਿਚ ਕੋਈ ਕਸਰ ਬਾਕੀ ਨਹੀਂ ਰਹਿਣ ਦਿੱਤੀ ਜਾਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਕਰਨ ਕੌਰ ਬਰਾੜ ਸਾਬਕਾ ਵਿਧਾਇਕਾ ਸ੍ਰੀ ਮੁਕਤਸਰ ਸਾਹਿਬ ਨੇ ਬਰੀਵਾਲਾ ਵਿਚ ਪਾਣੀ ਦੀ ਨਿਕਾਸੀ ਲਈ ਕਰੀਬ 50 ਲੱਖ ਦੀ ਲਾਗਤ ਨਾਲ ਬਣਨ ਜਾ ਰਹੇ ਵਿਕਾਸ ਕਾਰਜ ਸ਼ੁਰੂ ਕਰਾਉਣ ਸਮੇਂ ਕਹੇ | ਬੀਬੀ ਬਰਾੜ ਨੇ ਰੀਬਨ ਕੱਟ ਕੇ ਕੰਮਾਂ ਦਾ ਉਦਘਾਟਨ ਕੀਤਾ | ਉਨ੍ਹਾਂ ਕਿਹਾ ਕਿ ਬਰੀਵਾਲਾ ਵਾਸੀਆਂ ਦੀ ਪਾਣੀ ਦੀ ਚਿਰੋਕਣੀ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ, ਪਾਣੀ ਚੱਕਣ ਲਈ ਜੋ ਮੋਟਰ ਪਹਿਲਾਂ 5 ਪਾਵਰ ਦੀ ਸੀ ਉਸ ਦੀ ਜਗ੍ਹਾ 'ਤੇ 20 ਦੀ ਮੋਟਰ ਲਗਾਈ ਜਾ ਰਹੀ ਹੈ ਅਤੇ ਜਨਰੇਟਰ ਦੀ ਸਮਰੱਥਾ ਵਧਾ ਕੇ 35 ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਛੱਪੜ ਦੀ ਚਾਰਦੀਵਾਰੀ ਅਤੇ ਪਾਣੀ ਦੀ ਨਿਕਾਸੀ ਲਈ ਪਾਈਪ ਵਗ਼ੈਰਾ ਦਾ ਕੰਮ ਇਸ ਸਾਲ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ | ਇਸ ਸਮੇਂ ਸੁਰਿੰਦਰਪਾਲ ਸਿੰਘ ਸਕੱਤਰ ਮਾਰਕਿਟ ਕਮੇਟੀ ਬਰੀਵਾਲਾ, ਸੁਖਚੈਨ ਸਿੰਘ ਲੇਖਾਕਾਰ, ਐੱਸ.ਡੀ.ਓ. ਸੰਜੀਵ ਕੁਮਾਰ, ਜਸਵੀਰ ਸਿੰਘ ਜੇ.ਈ., ਸ਼ਮਿੰਦਰਪਾਲ ਸਿੰਘ ਪੰਪ ਉਪਰੇਟਰ, ਪਵਨ ਕੁਮਾਰ, ਵਿੱਕੀ, ਮੁਨੀਸ਼ ਕੁਮਾਰ, ਧਰਮਵੀਰ ਨੀਟਾ ਐੱਮ.ਸੀ., ਵਿਜੇ ਕੁਮਾਰ, ਇਕਬਾਲ ਸਿੰਘ ਬਰੀਵਾਲਾ, ਨਵਜੀਵਨ ਬਾਂਸਲ ਠੇਕੇਦਾਰ, ਟਹਿਲ ਸਿੰਘ, ਸੂਰਜ ਆਦਿ ਤੋਂ ਇਲਾਵਾ ਬਰੀਵਾਲਾ ਵਾਸੀ, ਨਗਰ ਪੰਚਾਇਤ ਬਰੀਵਾਲਾ ਦੇ ਐੱਮ.ਸੀ., ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ |
Powered by Blogger.