ਸਥਾਨਕ ਗੋਨਿਆਣਾ ਰੋਡ ਵਿਖੇ ਲਗਾਇਆ ਨਸ਼ਿਆ ਵਿਰੋਧੀ ਕੈਂਪ


ਪੰਜਾਬ ਵਿੱਚੋਂ ਨਸ਼ੇ ਨੂੰ ਜੜ੍ਹ ਤੋਂ ਪੁੱਟਣਾ ਪੰਜਾਬ ਪੁਲਿਸ ਦਾ ਮੁੱਖ ਉਦੇਸ਼ : ਅਸ਼ੋਕ ਕੁਮਾਰ 

ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੰਘ ਸਿੱਧੂ) ਪੰਜਾਬ ਸਰਕਾਰ ਦੁਆਰਾ ਨਸ਼ਿਆਂ ਵਿਰੋਧ ਵਿੱਢੀ ਮੁਹਿੰਮ ਤਹਿਤ ਅੱਜ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਸ. ਮਨਜੀਤ ਸਿੰਘ ਢੇਸੀ ਦੇ ਦਿਸ਼ਾ ਨਿਰਦੇਸ਼ਾਂ ‘ਤੇ ਸਥਾਨਕ ਗੋਨਿਆਣਾ ਰੋਡ ਵਿਖੇ ਨਸ਼ਿਆਂ ਵਿਰੋਧੀ ਕੈਂਪ ਪ੍ਰੀਤਮ ਸਿੰਘ ਐਸ.ਆਈ ਇੰਚਾਰਜ ਪੁਲਿਸ ਚੌਂਕੀ ਬੱਸ ਸਟੈਂਡ ਦੀ ਅਗਵਾਈ ਹੇਠ ਲਗਾਇਆ ਗਿਆ। ਜਿਸ ਵਿੱਚ ਸ਼ਹਿਰ ਦੇ ਐਸ.ਐਚ.ਓ ਅਸ਼ੋਕ ਕੁਮਾਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਸ ਮੌਕੇ ਸੰਬੋਧਨ ਕਰਦਿਆਂ ਅਸ਼ੋਕ ਕੁਮਾਰ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਇਸ ਤੋਂ ਬਚਣ ਦੇ ਢੰਗਾਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ। ਉਹਨਾਂ ਕਿਹਾ ਕਿ ਨਸ਼ਾ ਸਾਡੇ ਸਮਾਜ਼ ਦੀ ਨੌਜਵਾਨ ਪੀੜ੍ਹੀ ਨੂੰ ਖੋਖਲਾ ਕਰਦਾ ਜਾ ਰਿਹਾ ਹੈ। ਜਿਸ ਦੀ ਰੋਕਥਾਮ ਬਹੁਤ ਜਰੂਰੀ ਹੈ ਅਤੇ ਇਹ ਤਦ ਹੀ ਸੰਭਵ ਹੋ ਸਕਦਾ ਹੈ ਜੇਕਰ ਹਰ ਇੱਕ ਵਿਅਕਤੀ ਇਸ ਵੱਲ ਸੰਜੀਦਗੀ ਨਾਲ ਧਿਆਨ ਦੇ ਕੇ ਪੁਲਿਸ ਦਾ ਸਾਥ ਦੇਣ। ਅੱਜ ਸਮਾਜ ਵਿੱਚ ਨਸ਼ਿਆਂ ਕਾਰਨ ਅਨੇਕਾਂ ਹੀ ਘਰ ਉੱਜੜ ਗਏ ਹਨ ਅਤੇ ਹੋਰਾਂ ਨੂੰ ਉਜੜਣ ਤੋਂ ਬਚਾਉਣ ਲਈ ਸਾਨੂੰ ਨਸ਼ਿਆਂ ਦੀ ਰੋਕਥਾਮ ਲਈ ਯੋਗਦਾਨ ਪਾਉਣਾ ਬਹੁਤ ਜਰੂਰੀ ਹੈ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਰਣਜੀਤ ਸਿੰਘ ਧਾਲੀਵਾਲ, ਕੈਪਟਨ ਮੁਖਤਿਆਰ ਸਿੰਘ, ਮਾਸਟਰ ਹਰਬੰਸ ਸਿੰਘ ਸਿੱਧੂ, ਮਦਨ ਸਿੰਘ ਆਰੇਵਾਲੇ, ਚੰਦਗੀ ਰਾਮ ਸਾਬਕਾ ਕੌਂਸਲਰ, ਨੱਥਾ ਸਿੰਘ, ਬਹਾਲ ਸਿੰਘ, ਮੰਗਲ ਸਿੰਘ, ਪਿਆਰਾ ਸਿੰਘ, ਗੱਬਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੁਹੱਲਾ ਵਾਸੀਆਂ ਨੇ ਹਿੱਸਾ ਲਿਆ।
Powered by Blogger.