ਕੋਟਕਪੂਰਾ (ਅਸ਼ੋਕ ਦੂਆ) ਜਿੱਥੇ ਪੰਜਾਬ ਵਿਚੋ ਦਰੱਖਤ ਅਤੇ ਹਰਿਆਲੀ ਗੁੰਮ ਹੁੰਦੇ ਜਾ ਰਹੇ ਹਨ ਉਥੇ ਲੋਕਾਂ ਨੂੰ ਚੰਗਾਂ ਤੇ ਸਾਫ ਸੁਥਰਾ ਵਾਤਾਵਰਣ ਦੇਣ ਲਈ ਸਰਕਾਰ ਦੇ ਨਾਲ ਵੱਖ ਵੱਖ ਜੱਥੇਬੰਦੀਆ ਵੀ ਪ੍ਰਸ਼ਾਸ਼ਨ ਦਾ ਸਾਥ ਦੇ ਰਹੀਆ ਹਨ। ਇਸੇ ਹਰਿਆਵਲ ਮੁਹਿੰਮ ਤਹਿਤ ਅੱਜ ਕੋਟਕਪੂਰਾ ਦੀ ਨਵੀਂ ਅਨਾਜ ਮੰਡੀ ਵਿੱਚ ਰਾਮ ਗੋਪਾਲ ਚੇਅਰਮੈਨ ਹਰਿਆਵਲ ਪੰਜਾਬ ਸਚਿਨ ਕੁਮਾਰ ਜਿਲਾ ਸੰਯੋਜਕ, ਬੇਅੰਤ ਸਿੰਘ ਸਿੱਧੂ ਚੇਅਰਮੈਨ ਗਿਆਨ ਜੋਤੀ ਚੈਰੀਟੇਬਲ ਟੱਰਸਟ ਨੇ ਸੰਯੁਕਤ ਤੋਰ ਤੇ ਮੰਡੀ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਬਣਾਉਣ ਲਈ ਬੂਟੇ ਲਗਾਏ। ਇਸ ਮੋਕੇ ਤੇ ਆੜਤੀ ਗੋਰਾ ਗਿੱਲ, ਮਨਦੀਪ ਵੜਿੰਗ, ਨਵਦੀਪ ਢਿੱਲੋ, ਬ੍ਰਹਮ ਪ੍ਰਕਾਸ਼, ਰਮੇਸ਼ ਗਾਬਾ ਆਦਿ ਤੋਂ ਇਲਾਵਾ ਲੇਬਰ ਯੂਨੀਅਨ ਪ੍ਰਧਾਨ ਮੁਕੰਦ ਸਿੰਘ, ਗੋਲਡੀ, ਬਿੱਟੂ ਕੈਸ਼ੀਅਰ, ਜਤਿੰਦਰ ਸ਼ਰਮਾ, ਕੁਲਦੀਪ ਜੈਤੋ, ਨਵਦੀਪ ਸਿੰਘ ਹਾਜਿਰ ਸਨ।