ਲੋੜਵੰਦ ਵਿਅਕਤੀ ਸਵੈ-ਰੋਜ਼ਗਾਰ ਕੈਂਪਾਂ ਤੇ ਮੈਗਾ ਰੋਜ਼ਗਾਰ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ: ਐੱਚ.ਐੱਸ.ਸਰਾਂ


ਸ੍ਰ੍ਰੀ ਮੁਕਤਸਰ ਸਾਹਿਬ- ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲਾ ਪ੍ਰਸ਼ਾਸਨ ਵਲੋਂ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਰੋਜ਼ਗਾਰ ਮੇਲਿਆਂ ਅਤੇ ਸਵੈ ਰੋਜ਼ਗਾਰ ਕੈਂਪਾਂ ਦਾ ਸਮੇਂ ਸਮੇਂ ’ਤੇ ਆਯੋਜਨ ਕੀਤਾ ਜਾ ਰਿਹਾ ਹੈ ਤੇ ਇਸ ਕੜੀ ਤਹਿਤ ਦੋ ਸਵੈ ਰੋਜ਼ਗਾਰ ਕੈਂਪਾਂ ਤੋਂ ਇਲਾਵਾ ਚਾਰ ਮੈਗਾ ਰੋਜ਼ਗਾਰ ਮੇਲੇ ਜ਼ਿਲੇ ਵਿਚ ਲਾਏ ਜਾ ਰਹੇ ਹਨ। ਇਹ ਜਾਣਕਾਰੀ ਸ. ਐਚ. ਐਸ. ਸਰਾਂ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਨਰਿੰਦਰ ਸਿੰਘ ਸਿੱਧੂ ਡਿਪਟੀ ਡਾਇਰੈਕਟਰ ਬਾਗਬਾਨੀ, ਸ੍ਰੀ ਰਾਜਿੰਦਰ ਕਟਾਰੀਆ ਸਹਾਇਕ ਡਿਪਟੀ ਡਾਇਰੈਕਟਰ ਮੱਛੀ ਪਾਲਣ, ਸ੍ਰੀ ਕਰਮ ਸਿੰਘ ਗੜਦੀਵਾਲ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਓਰੋ ਅਫਸਰ ਤੋਂ ਇਲਾਵਾ ਵੱਖ-ਵੱਖ ਬੈਂਕਾਂ ਦੇ ਪ੍ਰਤੀਨਿਧ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ. ਸਰਾਂ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਵਿਭਾਗ ਨਾਲ ਸਬੰਧਿਤ ਸਕੀਮਾਂ ਬਾਰੇ ਬੇਰੋਜ਼ਗਾਰਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਤਾਂ ਜੋ ਇਹ ਲੋੜਵੰਦ ਵਿਅਕਤੀ ਸਰਕਾਰੀ ਸਕੀਮਾਂ ਦਾ ਲਾਭ ਉਠਾ ਕੇ ਆਪਣੇ ਪੈਰਾ ’ਤੇ ਖੜੇ ਹੋ ਸਕਣ। ਉਨਾਂ ਬੈਂਕਰਾਂ ਨੂੰ ਹਦਾਇਤ ਕੀਤਾ ਕਿ ਵਿਭਾਗ ਵੱਲੋਂ ਲਾਭਪਾਤਰੀ ਦੇ ਭੇਜੇ ਗਏ ਕਰਜ਼ੇ ਦੇ ਕੇਸਾਂ ਦਾ ਨਿਪਟਾਰਾ ਇੱਕ ਹਫਤੇ ਦੇ ਅੰਦਰ-ਅੰਦਰ ਕਰਨ ਤਾਂ ਜੋ ਲੋੜਵੰਦ ਵਿਅਕਤੀ ਖੱਜਲ ਖੁਆਰ ਨਾ ਹੋਣ। ਉਨਾਂ ਕਿਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਦੇ ਨਾਲ ਨਾਲ ਬਾਕੀ ਵਿਭਾਗ ਵੀ ਮੈਗਾ ਰੋਜ਼ਗਾਰ ਮੇਲਿਆਂ ਲਈ ਕਮਰ ਕੱਸ ਲੈਣ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲੇ ਵਿਚ ਚਾਰ ਮੈਗਾ ਰੋਜ਼ਗਾਰ ਮੇਲੇ ਲਾਏ ਜਾਣੇ ਹਨ। ਸਟੇਟ ਇੰਸਟੀਚਿਊਟ ਆਫ ਆਟੋਮੋਟਿਵ ਡਰਾਈਵਿੰਗ ਸਕਿੱਲ, ਮਾਹੂਆਣਾ (ਮਲੋਟ) ਵਿਖੇ 20 ਸਤੰਬਰ 2019 ਨੂੰ, ਗੁਰੂ ਤੇਗ ਬਹਾਦਰ ਖਾਲਸਾ ਇੰਸਟੀਚਿਊਟ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ, ਛਾਪਿਆਂਵਾਲੀ, ਮਲੋਟ ਵਿਖੇ 24 ਸਤੰਬਰ 2019 ਨੂੰ, ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ 27 ਸਤੰਬਰ 2019 ਨੂੰ ਅਤੇ ਮਾਤਾ ਮਿਸ਼ਰੀ ਦੇਵੀ, ਡੀ.ਏ.ਵੀ. ਕਾਲਜ, ਗਿੱਦੜਬਾਹਾ ਵਿਖੇ 30 ਸਤੰਬਰ ਨੂੰ ਰੋਜ਼ਮਾਰ ਮੇਲਾ ਲਾਇਆ ਜਾਵੇਗਾ।
Powered by Blogger.