ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੰਘ ਸਿੱਧੂ) ਆਲ ਇੰਡੀਆਂ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਗਿੱਦੜਬਾਹਾ ਦੇ ਮੌਜੂਦਾ ਵਿਧਾਇਕ ਸ. ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਬਣਨ ਅਤੇ ਕੈਬਨਿਟ ਰੈਂਕ ਮਿਲਣ ‘ਤੇ ਵਿਧਾਇਕ ਦੇ ਜੱਦੀ ਪਿੰਡ ਵੜ੍ਹਿੰਗ ਵਿਖੇ ਉਹਨਾਂ ਚਚੇਰੇ ਭਰਾ ਗੁਰਭਾਰਤ ਸਿੰਘ ਭਾਰਤੀ ਵੜ੍ਹਿੰਗ ਅਤੇ ਸਮੂਹ ਪਿੰਡ ਵਾਸੀਆਂ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਉਹਨਾਂ ਕਿਹਾ ਕਿ ਸ. ਵੜ੍ਹਿੰਗ ਨੂੰ ਕੈਬਨਿਟ ਰੈਂਕ ਮਿਲਣ ਨਾਲ ਪਿੰਡ ਦਾ ਹੀ ਨਹੀਂ ਬਲਕਿ ਪੂਰੇ ਜਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਦਾ ਮਾਣ ਵਧਿਆ ਹੈ। ਇਸ ਲਈ ਉਹ ਆਲ ਇੰਡੀਆਂ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ, ਸ਼੍ਰੀ ਰਾਹੁਲ ਗਾਂਧੀ, ਸ਼੍ਰੀਮਤੀ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਖੜ ਦਾ ਕੋਟਿਨ ਕੋਟਿ ਧੰਨਵਾਦ ਕਰਦੇ ਹਨ। ਇਸ ਮੌਕੇ ‘ਤੇ ਮਲਕੀਤ ਸਿੰਘ, ਸੁਖਰਾਜ ਸੁੱਖਾ, ਬਲਜਿੰਦਰ ਸਿੰਘ, ਮੰਦਰ ਸਿੰਘ, ਰਣਜੀਤ ਸਿੰਘ, ਗੋਰਾ ਮੈਂਬਰ, ਸੁਖਚੈਨ ਸਿੰਘ, ਨਛੱਤਰ ਮੋਗਾ, ਗੁਰਸਾਹਿਬ ਸਿੰਘ, ਅੰਮ੍ਰਿਤਪਾਲ ਸਿੰਘ, ਗੋਲਡੀ ਬਰੀਵਾਲਾ, ਪੱਪੂ ਪ੍ਰੇਮੀ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਜਗਤਾਰ ਨਿਮਾਣਾ ਆਦਿ ਹਾਜ਼ਰ ਸਨ।