ਸਿੱਖਿਆ ਸਕੱਤਰ ਨੇ ਰੁਖਾਲਾ ਦੇ ਪ੍ਰਾਇਮਰੀ ਸਕੂਲ ਦੀਆਂ ਤਸਵੀਰਾਂ ਸਾਂਝੀਆਂ ਕਰ ਕੀਤੀ ਤਾਰੀਫ਼


ਗਿੱਦੜਬਾਹਾ/ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਹਲਕਾ ਗਿੱਦੜਬਾਹਾ ਦੇ ਸਰਕਾਰੀ ਸਕੂਲਾਂ ‘ਚ ਹੋ ਰਹੇ ਸੁਧਾਰ ਅਤੇ ਵਿਕਾਸ ਪੂਰੇ ਪੰਜਾਬ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਰਹੇ ਹਨ। ਉੱਥੇ ਹੀ ਪਿੰਡ ਰੁਖਾਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਹੋਏ ਕੰਮਾਂ ਨੂੰ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ ਸਕੂਲ ਦੀਆਂ ਤਸਵੀਰਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫ਼ਤਰੀ ਪੇਜ ‘ਤੇ ਪਾ ਕੇ ਸਾਂਝੀਆਂ ਕੀਤੀਆਂ। ਇਸ ਸਬੰਧੀ ਗੱਲ ਕਰਦੇ ਹੋਏ ਮੁੱਖ ਅਧਿਆਪਕਾ ਕੰਵਲਜੀਤ ਕੌਰ ਨੇ ਦੱਸਿਆ ਕਿ ਇਸ ਸਕੂਲ ਨੂੰ ਸਮਾਰਟ ਸਕੂਲ ਬਣਾਉਣ ਦਾ ਸਿਹਰਾ ਗਿੱਦੜਬਾਹਾ ਹਲਕਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੂੰ ਜਾਂਦਾ ਹੈ। ਉਹਨਾਂ ਕਿਹਾ ਕਿ ਸਾਬਕਾ ਸਰਪੰਚ ਰਾਜਵਿੰਦਰ ਸਿੰਘ ਅਤੇ ਮੌਜੂਦਾ ਸਰਪੰਚ ਕਿਰਨਪ੍ਰੀਤ ਕੌਰ ਨੇ ਸਕੂਲ ਦੀ ਹਰ ਜਰੂਰਤ ਨੂੰ ਪੂਰਾ ਕਰਨ ਵਿੱਚ ਆਪਣਾ ਪੂਰਾ ਸਹਿਯੋਗ ਦਿੱਤਾ ਹੈ। ਉਹਨਾਂ ਇਸ ਮੌਕੇ ਸਮੂਹ ਸਟਾਫ, ਅਧਿਆਪਕ ਨੀਰਜ ਕਾਲੜਾ (ਇੰਚਾਰਜ ਪੀ.ਟੀ.ਏ.ਏ ਫੰਡ) ਅਤੇ ਪਿੰਡ ਵਾਸੀਆਂ ਨੂੰ ਵਧਾਈ ਦਿੱਤੀ।
Powered by Blogger.