ਪਾਠ ਦਾ ਭੋਗ


/ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ) ਪਿੰਡ ਛੱਤੇਆਣਾ ਦੇ ਵਾਸੀ ਅਤੇ ਪੰਜਾਬ ਪੁਲਿਸ ਵਿੱਚ ਥਾਣੇਦਾਰ ਵਜੋਂ ਸ਼੍ਰੀ ਮੁਕਤਸਰ ਸਾਹਿਬ ਵਿੱਚ ਤਾਇਨਾਤ ਸ. ਸ਼ਮਸ਼ੇਰ ਸਿੰਘ ਦਾ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਨਾਲ ਅਚਾਨਕ ਮੌਤ ਹੋ ਗਈ। ਉਹਨਾਂ ਨਮਿਤ ਰੱਖੇ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਉਹਨਾਂ ਦੇ ਜੱਦੀ ਪਿੰਡ ਛੱਤੇਆਣਾ ਹਲਕਾ ਗਿੱਦੜਬਾਹਾ ਵਿਖੇ ਮਿਤੀ 2 ਅਕਤੂਬਰ 2019 ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ 1 ਵਜੇ ਸਥਾਨਕ ਡੇਰਾ ਸੱਥ ਵਾਲਾ ਵਿਖੇ ਪਵੇਗਾ। ਆਪ ਸਭ ਨੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੀ ਕ੍ਰਿਪਲਤਾ ਕਰਨੀ ਜੀ। ਉਹਨਾਂ ਦੀ ਅਚਾਨਕ ਹੋਈ ਇਸ ਮੌਤ ‘ਤੇ ਮੁਖਤਿਆਰ ਸਿੰਘ ਇੰਸਪੈਕਟਰ, ਪ੍ਰੀਤਮ ਸਿੰਘ ਥਾਣੇਦਾਰ, ਦਲਜੀਤ ਸਿੰਘ ਥਾਣੇਦਾਰ, ਦਰਸ਼ਨ ਸਿੰਘ ਕਾਉਣੀ ਥਾਣੇਦਾਰ, ਸੁਖਦੇਵ ਸਿੰਘ ਹੌਲਦਾਰ, ਮਲਕੀਤ ਸਿੰਘ ਭੰਗਚੜ੍ਹੀ ਹੋਲਦਾਰ, ਬਲਦੇਵ ਸਿੰਘ ਹੌਲਦਾਰ, ਹਰਭਗਵਾਨ ਸਿੰਘ ਥਾਣੇਦਾਰ, ਤੀਰਥ ਸਿੰਘ ਹੌਲਦਾਰ, ਹਰਜਿੰਦਰ ਸਿੰਘ ਕਾਂਸਟੇਬਲ, ਭੀਮ ਸੈਨ ਅਰੋੜਾ (ਸੱਚ ਦੀ ਆਵਾਜ਼), ਮਨਜੀਤ ਸਿੰਘ ਸਿੱਧੂ (ਪੱਤਰਕਾਰ) ਆਦਿ ਨੇ ਦੁੱਖ ਦਾ ਪ੍ਰਗਟਾਵਾ ਕੀਤਾ।
Powered by Blogger.