ਹੜ੍ਹ ਪੀੜ੍ਹਤਾਂ ਲਈ ਭੇਜੀ ਸਮੱਗਰੀ


ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ) ਪਿੰਡ ਕੋਟਲੀ ਅਬਲੂ ਦੇ ਕੋਠੇ ਹਜ਼ੂਰਾ ਸਿੰਘ ਵਾਲੇ ਦੀ ਗ੍ਰਾਮ ਪੰਚਾਇਤ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਾਣੀ ਦੀ ਲਪੇਟ ਵਿੱਚ ਆਏ ਹੜ੍ਹ ਪੀੜ੍ਹਤਾਂ ਲਈ ਰਾਹਤ ਸਮੱਗਰੀ ਜਿਵੇਂ ਕਿ ਆਟਾ, ਦਾਲ, ਘਿਓ, ਤੇਲ, ਸਾਬਣ, ਖੰਡ, ਚਾਹ ਆਦਿ ਦਾ ਸਮਾਨ ਧਰਮਕੋਟ ਇਲਾਕੇ ਦੇ ਪੀੜ੍ਹਤਾਂ ਨੂੰ ਪਹੁੰਚਾਇਆ ਗਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਔਖੀ ਘੜ੍ਹੀ ਵਿੱਚ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਜਦ ਕਿਤੇ ਇਹੋ ਜਿਹੀ ਮੁਸੀਬਤ ਆਉਂਦੀ ਹੈ ਤਾਂ ਪੰਜਾਬ ਵਾਸੀਆਂ ਵੱਧ ਤੋਂ ਵੱਧ ਇਸ ਤਰ੍ਹਾਂ ਦਾ ਯੋਗਦਾਨ ਪਾਇਆ। ਇਸ ਮੌਕੇ ਤੇ ਸਾਬਕਾ ਸਰਪੰਚ ਜਸਕਰਨ ਸਿੰਘ, ਜੋਗਿੰਦਰ ਸਿੰਘ ਢਿੱਲੋਂ, ਬੋਬੀ ਢਿੱਲੋਂ, ਯਾਦਵਿੰਦਰ ਸਿੰਘ, ਕੁਲਦੀਪ ਬਰਾੜ, ਬਲਰਾਜ ਸਿੰਘ ਬਾਜੀ, ਗੁਰਵੀਰ ਬਰਾੜ, ਗੱਗੀ ਕੁੱਕੀ, ਗੁਰਪ੍ਰੀਤ ਛੰਮਾਂ ਢਿੱਲੋਂ ਆਦਿ ਹਾਜ਼ਰ ਸਨ।
Powered by Blogger.