ਸ੍ਰੀ ਮੁਕਤਸਰ ਸਾਹਿਬ :
ਅੱਜ ਇੱਥੇ ਜ਼ਿਲਾ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਹੋਈ। ਪ੍ਰਜਾਇੰਡਿੰਗ ਅਫ਼ਸਰ ਸ੍ਰੀ ਓਮ ਪ੍ਰਕਾਸ਼ ਐਸ.ਡੀ.ਐਮ. ਗਿੱਦੜਬਾਹਾ ਨੇ ਦੱਸਿਆ ਕਿ ਇਸ ਮੌਕੇ ਵਿਡੀਓਗ੍ਰਾਫੀ ਕਰਵਾਈ ਗਈ ਅਤੇ ਮੈਂਬਰਾਂ ਦੀ ਹਾਜਰੀ ਵਿਚ ਸ੍ਰੀ ਨਰਿੰਦਰ ਸਿੰਘ ਪੁੱਤਰ ਰਘਵੀਰ ਸਿੰਘ ਪਿੰਡ ਕਾਊਣੀ ਨੂੰ ਚੇਅਰਮੈਨ ਅਤੇ ਸ੍ਰੀਮਤੀ ਗੁਰਤੇਜ ਕੌਰ ਪਤਨੀ ਨਾਨਕ ਸਿੰਘ ਪਿੰਡ ਭਾਈਕਾਕੇਰਾ ਨੂੰ ਤਹਿਸੀਲ ਮਲੋਟ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ। ਸ੍ਰੀ ਨਰਿੰਦਰ ਸਿੰਘ ਕਾਊਣੀ ਜੋਨ 5 ਕਾਊਣੀ ਤੋਂ ਚੋਣ ਜਿੱਤੇ ਸਨ ਜਦ ਕਿ ਸ੍ਰੀਮਤੀ ਗੁਰਤੇਜ ਕੌਰ ਜੋਨ ਨੰਬਰ 11 ਫਤਿਹਪੁਰ ਮਨੀਆਂ ਤੋਂ ਚੋਣ ਜਿੱਤ ਕੇ ਜ਼ਿਲਾ ਪ੍ਰੀਸ਼ਦ ਵਿਚ ਪਹੁੰਚੇ ਸਨ।