ਰਾਜਾ ਵੜ੍ਹਿੰਗ ਨੂੰ ਕੈਬਨਿਟ ਰੈਂਕ ਮਿਲਣ ‘ਤੇ ਕੀਤਾ ਪਾਰਟੀ ਹਾਈ ਕਮਾਂਡ ਦਾ ਧੰਨਵਾਦ


ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੰਘ ਸਿੱਧੂ) ਹਲਕਾ ਗਿੱਦੜਬਾਹਾ ਦੇ ਮੌਜੂਦਾ ਵਿਧਾਇਕ ਸ. ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦੇ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਿਕ ਸਲਾਹਕਾਰ ਬਣਨ ਅਤੇ ਕੈਬਨਿਟ ਰੈਂਕ ਮਿਲਣ ‘ਤੇ ਪਿੰਡ ਕੋਟਲੀ ਅਬਲੂ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਕਾਂਗਰਸੀ ਆਗੂਆਂ ਅਤੇ ਗੁਰਸੇਵਕ ਸਿੰਘ ਬਲਾਕ ਪ੍ਰਧਾਨ, ਯੂਥ ਕਾਂਗਰਸ ਹਲਕਾ ਗਿੱਦੜਬਾਹਾ ਵੱਲੋਂ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਉਹਨਾਂ ਕਿਹਾ ਕਿ ਸ. ਵੜ੍ਹਿੰਗ ਨੂੰ ਕੈਬਨਿਟ ਰੈਂਕ ਮਿਲਣ ਨਾਲ ਗਿੱਦੜਬਾਹਾ ਹਲਕੇ ਦਾ ਹੀ ਨਹੀਂ ਬਲਕਿ ਪੂਰੇ ਜਿਲ੍ਹੇ ਸ਼੍ਰੀ ਮੁਕਤਸਰ ਸਾਹਿਬ ਦਾ ਮਾਣ ਵਧਿਆ ਹੈ। ਇਸ ਲਈ ਉਹ ਆਲ ਇੰਡੀਆਂ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆਂ ਗਾਂਧੀ, ਸ਼੍ਰੀ ਰਾਹੁਲ ਗਾਂਧੀ, ਸ਼੍ਰੀਮਤੀ ਪ੍ਰਿਯੰਕਾ ਗਾਂਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਸ਼੍ਰੀ ਸੁਨੀਲ ਕੁਮਾਰ ਜਾਖੜ ਦਾ ਕੋਟਿਨ ਕੋਟਿ ਧੰਨਵਾਦ ਕਰਦੇ ਹੋਏ ਸ. ਵੜ੍ਹਿੰਗ ਨੂੰ ਇਸ ਵੱਡੀ ਜਿੰਮੇਵਾਰੀ ਮਿਲਣ ‘ਤੇ ਉਹਨਾਂ ਨੂੰ ਵਧਾਈ ਵੀ ਦਿੱਤੀ। ਇਸ ਮੌਕੇ ‘ਤੇ ਕੁਲਵਿੰਦਰ ਸਿੰਘ ਪ੍ਰਧਾਨ, ਬਲਦੇਵ ਸਿੰਘ ਪ੍ਰਧਾਨ, ਗੁਰਦਾਸ ਗਿੱਲ ਪੰਚ, ਛਿੰਦਰ ਕੌਰ ਸਰਪੰਚ, ਜਗਜੀਤ ਸਿੰਘ ਪੰਚ, ਗਿਆਨੀ ਗੁਰਪਾਲ ਸਿੰਘ, ਸੁਖਚੈਨ ਸਿੰਘ, ਖੇਤਾ ਸਿੰਘ ਮੈਂਬਰ ਬਲਾਕ ਸੰਮਤੀ, ਬਲਦੇਵ ਸਿੰਘ ਪੰਚ, ਅਵਤਾਰ ਸਿੰਘ, ਹੈਰੀ ਸਿੱਧੂ, ਡਾ. ਛਿੰਦਾ, ਡਾ. ਬਲਵਿੰਦਰ ਸਿੰਘ, ਹਰਮੇਲ ਸਿੰਘ ਢਿੱਲੋਂ, ਵਕੀਲ ਸਿੰਘ, ਭੂਰਾ ਸਿੰਘ, ਬਸੰਤ ਸਿੰਘ, ਸਤਨਾਮ ਸਿੰਘ, ਗਗਨਦੀਪ ਸਿੰਘ ਸਰਪੰਚ, ਨਰ ਸਿੰਘ, ਗਮਦੂਰ ਸਿੰਘ, ਹਰਮੇਲ ਸਿੰਘ ਆਦਿ ਹਾਜ਼ਰ ਸਨ।
Powered by Blogger.