ਭਾਰੀ ਬਾਰਸ਼ ਨਾਲ ਦਰੱਖਤ ਡਿੱਗੇ

ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ) ਬੀਤੇ ਦਿਨੀਂ ਹੋਈ ਭਾਰੀ ਬਾਰਸ਼ ਨਾਲ ਪਿੰਡ ਕੋਟਲੀ ਅਬਲੂ ਦੇ ਕੋਠੇ ਹਜ਼ੂਰਾ ਸਿੰਘ ਵਾਲੇ ਦੇ ਵਾਟਰ ਵਰਕਸ ਵਿੱਚ ਲੱਗੇ ਦਰਖੱਤ ਤਕਰੀਬਨ 10-12 ਟਾਹਲੀਆਂ ਅਤੇ ਕਿੱਕਰਾਂ ਭਾਰੀ ਮੀਂਹ ਅਤੇ ਹਨੇਰੀ ਕਾਰਨ ਡਿੱਗ ਪਈਆਂ। ਜਿਸ ਨਾਲ ਵਾਟਰ ਵਰਕਸ ਦੀ ਚਾਰਦਿਵਾਰੀ ਦੀ ਨੁਕਸਾਨੀ ਗਈ। ਜਾਣਕਾਰੀ ਦਿੰਦੇ ਹੋਏ ਸਰਪੰਚ ਦੇ ਪੁੱਤਰ ਬਲਰਾਜ ਸਿੰਘ ਬਾਜੀ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਉਹਨਾਂ ਵੱਲੋਂ ਬੀਡੀਓ ਮੈਡਮ ਨੂੰ ਦਿੱਤੀ ਗਈ ਹੈ। ਜਲਦ ਹੀ ਇਹਨਾਂ ਦੀ ਨਿਲਾਮੀ ਕੀਤੀ ਜਾਵੇਗੀ ਅਤੇ ਨਿਲਾਮੀ ਦੀ ਰਕਮ ਨਾਲ ਵਾਟਰ ਵਰਕਸ ਦੀ ਚਾਰਦੁਆਰੀ ਮੁੜ੍ਹ ਉਸਾਰੀ ਜਾਵੇਗੀ।
Powered by Blogger.