ਅੰਡਰ 20 ਜੂਨੀਅਰ ਕਬੱਡੀ ਟਰਾਇਲ ਪਿੰਡ ਥਾਂਦੇਵਾਲਾ ਵਿਖੇ ਹੋਇਆ
ਸ਼੍ਰੀ ਮੁਕਤਸਰ ਸਾਹਿਬ (ਅਰੋੜਾ) ਜਿਲ੍ਹਾ ਕਬੱਡੀ ਐਸੋਸੀਏਸ਼ਨ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਅੰਡਰ 20 ਜੂਨੀਅਰ ਕਬੱਡੀ ਟਰਾਇਲ ਪਿੰਡ ਥਾਂਦੇਵਾਲਾ ਵਿਖੇ ਲਏ ਗਏ। ਜਿਸ ਵਿੱਚ 150 ਖਿਡਾਰੀਆਂ ਨੇ ਭਾਗ ਲਿਆ। ਇਸ ਵਿੱਚ 14 ਲੜਕੇ ਨੈਸ਼ਨਲ ਸਟਾਇਲ ਲਈ ਚੁਣੇ ਗਏ ਅਤੇ 14 ਲੜਕੇ ਸਰਕਲ ਸਟਾਇਲ ਕਬੱਡੀ ਲਈ ਚੁਣੇ ਗਏ। ਦਸ਼ਮੇਸ਼ ਸਪੋਰਟਸ ਕਲੱਬ ਥਾਂਦੇਵਾਲਾ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਕਬੱਡੀ ਟਰਾਇਲ ਵਿੱਚ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਨਰਿੰਦਰ ਸਿੰਘ ਕਾਉਣੀ, ਗੁਰਮੀਤ ਸਿੰਘ ਭਲਵਾਨ ਥਾਂਦੇਵਾਲਾ, ਜਲੌਰ ਸਿੰਘ ਹਰੀਕੇ ਕਲਾਂ, ਅਮਰਜੀਤ ਸਿੰਘ ਤੇ ਬਲਤੇਜ ਸਿੰਘ ਕਬੱਡੀ ਕੋਚ, ਬਲਵਿੰਦਰ ਸਿੰਘ, ਬਿੰਦਰ ਸਿੰਘ, ਪੰਮਾਂ ਸਿੰਘ, ਗੁਰਤੇਜ ਸਿੰਘ ਡੀ.ਪੀ., ਬਲਕਾਰ ਸਿੰਘ, ਰਾਮ ਸਿੰਘ, ਗੋਰਾ ਸਿੰਘ, ਧੀਰਾ ਸਿੰਘ ਅਤੇ ਸਮੂਹ ਕਬੱਡੀ ਖਿਡਾਰੀ ਹਾਜ਼ਰ ਸਨ।