ਜਲਾਲਾਬਾਦ ਜ਼ਿਮਨੀ ਚੋਣ: ਸਿਆਸੀ ਆਗੂਆਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ


ਜਲਾਲਾਬਾਦ ਜ਼ਿਮਨੀ ਚੋਣ: ਸਿਆਸੀ ਆਗੂਆਂ ਵੱਲੋਂ ਦੂਸ਼ਣਬਾਜ਼ੀ ਦਾ ਦੌਰ ਜਾਰੀ ਜਲਾਲਾਬਾਦ- ਪੰਜਾਬ ਦੇ ਜੰਗਲਾਤ, ਪ੍ਰਿੰਟਿੰਗ ਐਂਡ ਸਟੇਸ਼ਨਰੀ ਤੇ ਐੱਸਸੀਬੀ ਸੀ ਭਲਾਈ ਵਿਭਾਗ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਜਲਾਲਾਬਾਦ ਜ਼ਿਮਨੀ ਚੋਣ ਦੌਰਾਨ ਹਲਕੇ ਦੇ ਕਈ ਪਿੰਡਾਂ ਵਿੱਚ ਕਾਂਗਰਸੀ ਪਾਰਟੀ ਦੇ ਉਮੀਦਵਾਰ ਰਮਿੰਦਰ ਸਿੰਘ ਆਵਲਾ ਦੇ ਹੱਕ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਖੁੜੰਜ ਵਿੱਚ ਗੁਰਲਾਲ ਸਿੰਘ ਸੰਧੂ ਦੀ ਅਗਵਾਈ ’ਚ ਰੱਖੀ ਗਈ ਮੀਟਿੰਗ ਦੌਰਾਨ ਹੋਏ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਧਰਮਸੌਤ ਨੇ ਕਿਹਾ ਕਿ ਉਨ੍ਹਾਂ ਜਲਾਲਾਬਾਦ ਵਿੱਚ ਆ ਕੇ ਜਦੋਂ ਦੇਖਿਆ ਤਾਂ ਇੱਥੇ ਵਿਕਾਸ ਨਾਮ ਦੀ ਕੋਈ ਚੀਜ਼ ਹੀ ਨਹੀਂ ਕਿਸੇ ਨੂੰ ਰੁਜ਼ਗਾਰ ਤਾਂ ਕੀ ਦੇਣਾ ਸੀ ਸਗੋਂ ਇਥੋਂ ਦੇ ਕਿਸਾਨ ਰਾਜਸਥਾਨ ਜਾ ਕੇ ਦਿਹਾੜੀਆਂ ਕਰ ਰਹੇ ਹਨ। ਸੁਖਬੀਰ ਲਈ ਇਸ ਤੋਂ ਸ਼ਰਮ ਦੀ ਗੱਲ ਕੋਈ ਹੋਰ ਨਹੀਂ ਹੋ ਸਕਦੀ। ਉਨ੍ਹਾਂ ਜਲਾਲਾਬਾਦ ਦੇ ਲੋਕਾਂ ਨੂੰ ਰਮਿੰਦਰ ਸਿੰਘ ਆਵਲਾ ਦੇ ਹੱਕ ’ਚ ਵੋਡ ਟ ਭੁਗਤਾਉਣ ਦੀ ਅਪੀਲ ਕੀਤੀ। ਇਸ ਮੌਕੇ ਗੁਰਲਾਲ ਸਿੰਘ ਸੰਧੂ, ਭਾਈ ਰਾਹੁਲ ਸਿੰਘ, ਭਾਈ ਰਸ਼ਬੀਰ ਸਿੰਘ, ਦੀਪਕ ਆਵਲਾ, ਗੁਰਮੀਤ ਸਿੰਘ ਸੰਧੂ, ਗੋਲਡੀ ਸੰਧੂ, ਸ਼ਾਮਜੀਤ ਸਿੰਘ ਸੰਧੂ, ਸਤਿੰਦਰ ਸਿੰਘ, ਪ੍ਰਵੇਸ਼ ਸਿੰਘ ਸੰਧੂ ਆਦਿ ਮੌਜੂਦ ਸਨ।
Powered by Blogger.