ਕਾਂਗਰਸ ਵਰਕਰਾਂ ਨੇ ਕੇਂਦਰ ਦੀਆਂ ਲੋਕ ਮਾਰੂ ਨੀਤੀਆਂ ਖ਼ਿਲਾਫ਼ ਲਾਇਆ ਧਰਨਾ


ਨਥਾਣਾ - ਪੰਜਾਬ ਵਿਚ ਕਾਂਗਰਸ ਪਾਰਟੀ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਸੂਬੇ 'ਚ ਬਲਾਕ ਪੱਧਰੀ ਰੋਸ ਧਰਨੇ ਲਾ ਕੇ ਮਹਿੰਗਾਈ, ਹਰ ਰੋਜ਼ ਵਧ ਰਹੇ ਟੈਕਸ, ਲੋਕ ਪੱਖੀ ਨੀਤੀ ਨੂੰ ਦਬਾਉੇਣ 'ਤੇ ਹੋਰ ਲੋਕ ਮਾਰੂ ਨੀਤੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਲੜੀ ਤਹਿਤ ਹੀ ਨਥਾਣਾ ਦੇ ਬੱਸ ਅੱਡੇ ਵਿਚ ਨਥਾਣਾ ਬਲਾਕ ਦੇ ਕਾਂਗਰਸ ਆਗੂਆਂ ਤੇ ਵਰਕਰਾਂ ਵੱਲੋਂ ਵੀ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਦੇਸ਼ ਦੀ ਆਰਥਿਕ ਸਥਿਤੀ ਬਾਰੇ ਵੀ ਚਾਨਣਾ ਪਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਨੌਜਵਾਨ ਕਾਂਗਰਸ ਆਗੂ ਜਸਵਿੰਦਰ ਸਿੰਘ ਜਸ ਨੇ ਕਿਹਾ ਕਿ ਯੂਨੀਵਰਸਿਟੀਆਂ ਦੀਆਂ ਫੀਸਾਂ ਵਿਚ ਵਾਧੇ ਕਰਦੇ ਸਿੱਖਿਆ ਆਮ ਵਿਦਿਆਰਥੀਆਂ ਦੀ ਪਹੁੰਚ ਤੋਂ ਦੂਰ ਕੀਤੀ ਜਾ ਰਹੀ ਹੈ,ਕੇਂਦਰ ਵੱਲੋਂ ਵੱਡੇ ਘਰਾਣਿਆਂ ਦੇ ਕਰਜ਼ੇ ਮਾਫ ਕੀਤੇ ਜਾ ਰਹੇ ਪਰ ਪੰਜਾਬ ਵਿਚ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਵਕੀਲ ਰੁਪਿੰਦਰਪਾਲ ਸਿੰਘ ਕੋਟਭਾਈ ਨੇ ਤੱਥਾਂ ਦੇ ਅਧਾਰ ਤੇ ਦੇਸ਼ ਦੀ ਆਰਥਿਕ ਸਥਿਤੀ ਡਾਂਵਾਡੋਲ ਹੋਣ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ ਅਤੇ ਉਨ੍ਹਾਂ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਕੇਂਦਰ ਵੱਲੋਂ ਲੋਕਤੰਤਰ ਘਾਣ ਕੀਤਾ ਜਾ ਰਿਹਾ ਹੈ। ਇਸ ਮੌਕੇ ਤੇਜਾ ਸਿੰਘ ਦੰਦੀਵਾਲ, ਸਰਦੂਲ ਸਿੰਘ ਗੋਬਿੰਦਪੁਰਾ, ਪ੍ਰਧਾਨ ਗੋਰਾ ਸਿੰਘ ਕਲਿਆਣ, ਬਲਜਿੰਦਰ ਸਿੰਘ ਸਰਪੰਚ ਕਲਿਆਣ, ਸਰਪੰਚ ਚਮਕੌਰ ਸਿੰਘ ਪੂਹਲੀ, ਬੂਟਾ ਸਿੰਘ ਸਰਪੰਚ ਢੇਲਵਾਂ, ਸਰਪੰਚ ਨਮਤੇਜ਼ ਸਿੰਘ ਹਰਰੰਗਪੁਰਾ, ਸੁਰਜੀਤ ਸਿੰਘ ਸਰਪੰਚ ਸੇਮਾ, ਜਸਵੀਰ ਕੌਰ ਚੇਅਰਮੈਨ, ਜਤਿੰਦਰ ਸਿੰਘ ਗੋਗੀ ਕਲਿਆਣ, ਦਰਸ਼ਨ ਸਿੰਘ ਸਾਬਕਾ ਸਰਪੰਚ ਨਥਾਣਾ, ਸਰਬਜੀਤ ਸਿੰਘ ਨਥਾਣਾ, ਕੌਂਸਲਰ ਪੂਰਨ ਸਿੰਘ ਨਥਾਣਾ, ਜਗਜੀਤ ਸਿੰਘ ਜੱਗੀ ਨਥਾਣਾ ਆਦਿ ਹਾਜ਼ਰ ਸਨ।
Powered by Blogger.