ਸ੍ਰੀ ਮੁਕਤਸਰ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਮੁਹੱਈਆਂ ਕਰਨ ਲਈ ਮੀਟਿੰਗ ਦਾ ਆਯੋਜਨ


ਸ੍ਰੀ ਮੁਕਤਸਰ ਸਾਹਿਬ (ਭੀਮ ਸੈਨ ਅਰੋੜਾ) ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਜ਼ਾਰੀ ਰੱਖਣ ਲਈ ਸ੍ਰੀ ਐਮ.ਕੇ.ਅਰਵਿੰਦ ਕੁਮਾਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਕੀਤਾ ਗਿਆ। ਇਸ ਮੀਟਿੰਗ ਵਿੱਚ ਮੈਡਮ ਕਰਨ ਕੌਰ ਬਰਾੜ ਸਾਬਕਾ ਐਮ.ਐਲ.ਏ, ਸ੍ਰੀਮਤੀ ਵੀਰਪਾਲ ਕੌਰ ਐਸ.ਡੀ.ਐਮ.,ਸ੍ਰੀ ਅਵਤਾਰ ਸਿੰਘ ਮੱਕੜ ਡੀ.ਆਰ.ਓ, ਪੀ.ਐਸ. ਧੰਜੂ ਐਕਸੀਅਨ ਪਬਲਿਕ ਹੈਲਥ, ਸ੍ਰੀ ਅਨਿਲ ਕੁਮਾਰ ਤੋਂ ਇਲਾਵਾ ਐਕਸੀਅਨ ਨਹਿਰੀ ਵਿਭਾਗ ਅਤੇ ਐਮ.ਸੀਜ਼ ਨੇ ਭਾਗ ਲਿਆ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆਂ ਕਿ ਨਹਿਰੀ ਪਾਣੀ ਦੀ ਬੰਦੀ ਦੇ ਕਾਰਨ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ । ਉਹਨਾਂ ਨਹਿਰੀ ਵਿਭਾਗ ਨੂੰ ਹਦਾਇਤ ਕੀਤੀ ਕਿ ਵਾਟਰ ਵਰਕਸ ਲਈ ਪਾਣੀ ਪਹੁੰਚਦਾ ਕਰਨ ਲਈ ਯੋਗ ਉਪਰਾਲੇ ਕੀਤੇ ਜਾਣ।ਉਹਨਾਂ ਅੱਗੇ ਕਿ ਨਹਿਰੀ ਪਾਣੀ ਦੀ ਬੰਦੀ ਕਰਨ ਸਬੰਧੀ ਸੂਚਨਾਂ ਜਿ਼ਲ੍ਹਾ ਪ੍ਰਸ਼ਾਸਨ ਅਤੇ ਵਾਟਰ ਵਰਕਸ ਵਿਭਾਗ ਨੂੰ ਜਰੂਰ ਦਿੱਤੀ ਜਾਵੇ ਤਾਂ ਜੋ ਲੋੜ ਅਨੁਸਾਰ ਪਾਣੀ ਦੀ ਸਟੋਰੇਜ ਕੀਤੀ ਜਾ ਸਕੇ। ਉਹਨਾਂ ਵਾਟਰ ਵਰਕਸ ਵਿਭਾਗ ਨੂੰ ਹਦਾਇਤ ਕੀਤੀ ਕਿ ਨਹਿਰੀ ਵਿਭਾਗ ਦੀ ਬੰਦੀ ਦੌਰਾਨ ਸ੍ਰੀ ਮੁਕਤਸਰ ਸਾਹਿਬ ਦੇ ਨਿਵਾਸੀਆਂ ਨੂੰ ਪਾਣੀ ਪੁੱਜਦਾ ਕਰਨ ਲਈ ਰਾਜਬਾਹੇ ਤੇ ਬੰਨ ਬਣਾ ਕੇ ਵਾਟਰ ਵਰਕਸ ਦੀਆਂ ਡਿੱਗੀਆਂ ਤੱਕ ਕੀਤਾ ਜਾਵੇ ਤਾਂ ਜੋ ਲੋੜ ਅਨੁਸਾਰ ਪਾਣੀ ਸਟੋਰੇਜ ਕੀਤਾ ਜਾ ਸਕੇ ਅਤੇ ਰਾਜਬਾਹੇ ਦੇ ਬੰਨ੍ਹ ਦੀ ਸੁਰੱਖਿਆ ਕੀਤੀ ਜਾਵੇ ਤਾਂ ਜੋ ਅਨਜਾਣ ਵਿਅਕਤੀ ਇਸ ਨੂੰ ਤੋੜ ਨਾ ਸਕੇ।ਉਹਨਾਂ ਵਾਟਰ ਵਰਕਸ ਦੇ ਐਕਸੀਅਨ ਨੂੰ ਹਦਾਇਤ ਕੀਤੀ ਕਿ ਸ਼ਹਿਰ ਨਿਵਾਸੀਆਂ ਨੂੰ ਵਾਰਡਵਾਈਜ ਸਬੰਧੀ ਟਾਈਮ ਟੇਬਲ ਤਿਆਰ ਕੀਤਾ ਜਾਵੇ ।
Powered by Blogger.