ਅਸ਼ਵਨੀ ਕੁਮਾਰ ਨੇ ਸਾਂਭਿਆ ਸਰਕਾਰੀ ਸਕੂਲ ਭਾਗਸਰ ਦੇ ਪ੍ਰਿੰਸੀਪਲ ਵਜੋਂ ਚਾਰਜ


ਸ਼੍ਰੀ ਮੁਕਤਸਰ ਸਾਹਿਬ- ਪੀਪੀਐਸਸੀ ਰਾਹੀਂ ਹੋਈ ਪ੍ਰਿੰਸੀਪਲ ਦੀ ਸਿੱਧੀ ਭਰਤੀ ‘ਚ ਪੰਜਾਬ ਭਰ ਵਿੱਚੋਂ ਅੱਠਵਾਂ ਸਥਾਨ ਹਾਸਲ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੱਖੇਵਾਲੀ (ਲੜਕੀਆਂ) ਦੇ ਫਿਜ਼ੀਕਸ ਦੇ ਅਧਿਆਪਕ ਅਸ਼ਵਨੀ ਕੁਮਾਰ ਵੱਲੋਂ ਅੱਜ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਿੰਡ ਭਾਗਸਰ ਦਾ ਚਾਰਜ ਸਾਂਭਿਆ ਗਿਆ। ਇਸ ਮੌਕੇ ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮਕਸਦ ਪਿੰਡ ਦੇ ਹਰ ਬੱਚੇ ਨੂੰ ਸਿੱਖਿਆ ਨਾਲ ਜੋੜਨਾਂ ਹੋਵੇਗਾ। ਇਸ ਮੌਕੇ ਪ੍ਰਿੰਸੀਪਲ ਵਜੋਂ ਚਾਰਜ ਸਾਂਭਣ ‘ਤੇ ਉਹਨਾਂ ਸਰਬਜੀਤ ਕੌਰ ਪ੍ਰਿੰਸੀਪਲ ਸਰਕਾਰੀ ਸਕੂਲ ਭਾਗਸਰ (ਮੁੰਡੇ), ਭਾਰਤ ਭੂਸ਼ਣ ਵਧਵਾ ਪ੍ਰਿੰਸੀਪਲ ਸਰਕਾਰੀ ਸਕੂਲ ਲੱਖੇਵਾਲੀ (ਕੁੜੀਆਂ), ਜਗਦੀਪ ਸਿੰਘ ਬੀਪੀਈਓ ਦੋਦਾ ਆਦਿ ਨੇ ਮੁਬਾਰਕਬਾਦ ਦਿੱਤੀ।
Powered by Blogger.