ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਮਨਾਇਆ


ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੰਘ) ਸਥਾਨਕ ਸ਼ਹਿਰ ਦੇ ਕੋਟਲੀ ਰੋਡ ਤੇ ਸਥਿਤ ਸਹਾਇਕ ਫੈਲੋਸ਼ਿਪ ਚਰਚ ਦੇ ਮੁਖੀ ਸੀਨੀਅਰ ਪਾਸਟਰ ਮਸੀਹ ਦਾਸ ਅਤੇ ਸੰਗਤ ਦੇ ਸਹਿਯੋਗ ਨਾਲ ਪ੍ਰਭੂ ਯਸੂ ਮਸੀਹ ਦਾ ਜਨਮ ਦਿਹਾੜਾ ਸ਼ਰਧਾ ਪੁਰਵਕ ਮਨਾਇਆ ਗਿਆ। ਜਿਸ ਵਿੱਚ ਬੱਚਿਆਂ ਨੇ ਮਸੀਹੀ ਗੀਤ, ਭਜਨ ਗਾਏ ਅਤੇ ਭੰਗੜੇ ਪਾ ਕੇ ਪ੍ਰਭੂ ਯਸੂ ਮਸੀਹ ਦਾ ਗੁਣ ਗਾਣ ਕੀਤਾ। ਇਸ ਮੌਕੇ ‘ਤੇ ਪਾਸਟਰ ਮਸੀਹ ਦਾਸ ਨੇ ਪ੍ਰਭੂ ਯਸੂ ਮਸੀਹ ਦੀ ਜੀਵਨੀ ਤੇ ਚਾਨਣ ਪਾਉਂਦੇ ਹੋਏ ਕਿਹਾ ਕਿ ਪ੍ਰਭੂ ਯਸੂ ਮਸੀਹ ਮੁਕਤੀ ਦੇ ਦਾਤਾ ਹਨ ਅਤੇ ਸਾਨੂੰ ਇਹਨਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣਾ ਚਾਹੀਦਾ ਹੈ। ਨਸ਼ਿਆਂ ਵਰਗੀਆਂ ਕੁਰਤੀਆਂ ਤੋਂ ਦੂਰ ਰਹਿ ਕੇ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਪੰਜਾਬ ਵਾਸੀਆਂ ਅਤੇ ਦੁਖੀਆਂ, ਬੀਮਾਰਾਂ ਦੀ ਸੁਖ ਸ਼ਾਂਤੀ ਲਈ ਪ੍ਰਥਾਨਾ ਕੀਤੀ ਗਈ। ਇਸ ਮੌਕੇ ‘ਤੇ ਅਟੁੱਟ ਲੰਗਰ ਵਰਤਾਇਆ ਗਿਆ। ਜਿਸ ਦੀ ਸੇਵਾ ਡਾ. ਬਲਜਿੰਦਰ ਸਿੰਘ, ਰਮਨ ਕੁਮਾਰ, ਮਨਜੀਤ ਸਿੰਘ, ਅਮਨ ਸਿੰਘ, ਕੌਰਾ ਸਿੰਘ, ਰਾਜੂ ਚੈਰੀ, ਜੈਕਰਨ ਸਿੰਘ, ਰਿੰਕੂ ਸਿੰਘ, ਪਿੰਕੂ ਸਿੰਘ, ਪੱਪੂ ਭਾਗਸਰ, ਬੋਬੀ ਭਾਗਸਰ ਨੇ ਨਿਭਾਈ।
Powered by Blogger.