
ਸ਼੍ਰੀ ਮੁਕਤਸਰ ਸਾਹਿਬ (ਮਨਜੀਤ ਸਿੱਧੂ) ਸਥਾਨਕ ਸ਼ਹਿਰ ਦੇ ਆਨਾਜ਼ ਮੰਡੀ ਵਿੱਚ ਬੈਠੇ ਪ੍ਰਵਾਸੀ ਲੋੜਵੰਦਾਂ ਅਤੇ ਗਰੀਬ ਮਜ਼ਦੂਰਾਂ ਨੂੰ ਹਿਊਮਨ ਲਵ ਵੈਲਫੇਅਰ ਸੋਸਾਇਟੀ ਰਜਿ. ਸੱਕਾਂਵਾਲੀ ਦੇ ਚੇਅਰਮੈਨ ਕਾਕਾ ਸਿੰਘ ਦੇ ਉਦਮ ਸਦਕਾ ਅਤੇ ਪ੍ਰਧਾਨ ਪ੍ਰੇਮ ਸਿੰਘ ਦੀ ਯੋਗ ਅਗਵਾਈ ਹੇਠ ਕੰਬਲ ਅਤੇ ਬੱਚਿਆਂ ਨੂੰ ਜੁਰਾਬਾਂ ਵੰਡ ਕੇ ਅਤੇ ਲੰਗਰ ਛਕਾ ਕੇ ਨਵਾਂ ਸਾਲ ਮਨਾਇਆ ਗਿਆ। ਇਸ ਮੌਕੇ ਤੇ ਸੰਸਥਾ ਦੇ ਪ੍ਰਧਾਨ ਪ੍ਰੇਮ ਸਿੰਘ ਸੱਕਾਂਵਾਲੀ ਨੇ ਕਿਹਾ ਕਿ ਸਾਡੀ ਸੰਸਥਾ ਹਰ ਸਾਲ ਲੋੜਵੰਦਾਂ ਅਤੇ ਗਰੀਬਾਂ ਨੂੰ ਕੰਬਲ ਆਦਿ ਵੰਡਦੀ ਆ ਰਹੀ ਹੈ। ਪਰ ਇਸ ਸਾਲ ਠੰਢ ਲੋੜ ਤੋਂ ਵੱਧ ਪੈਣ ਕਾਰਨ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਬੱਚਿਆਂ ਨੂੰ ਗਰਮ ਕੰਬਲ ਅਤੇ ਜੁਰਾਬਾਂ ਵੀ ਵੰਡੀਆਂ ਗਈਆਂ ਹਨ। ਉਹਨਾਂ ਕਿਹਾ ਕਿ ਸਾਨੂੰ ਹਰ ਗਰੀਬ, ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ। ਜਿਸ ਨਾਲ ਮਾਨਵਤਾ ਦਾ ਭਲਾ ਹੁੰਦਾ ਹੈ। ਇਸ ਮੌਕੇ ‘ਤੇ ਸੰਸਥਾ ਦੇ ਅਹੁੱਦੇਦਾਰ ਅਤੇ ਮੈਂਬਰ ਗੁਰਪਾਲ ਸਿੰਘ, ਪ੍ਰਮਿੰਦਰ ਸਿੰਘ, ਠੇਕੇਦਾਰ ਗੁਰਨਾਮ ਸਿੰਘ, ਹੈਪੀ ਬੁੱਟਰ, ਕੁਲਦੀਪ ਸਿੰਘ, ਅਰਸ਼ਦੀਪ, ਆਸ਼ੂ, ਬਬਲੂ, ਵੀਰੂ ਵਰਮਾਂ ਆਦਿ ਮੌਜੂਦ ਸਨ।