ਇੱਕ ਅਣਪਛਾਤੀ ਲਾਸ਼ ਮਿਲੀ


ਸ਼੍ਰੀ ਮੁਕਤਸਰ ਸਾਹਿਬ (ਪਰਮਜੀਤ ਚੌਹਾਨ) ਜੀਆਰਪੀ ਰੇਲਵੇ ਚੌਂਕੀ ਸ਼੍ਰੀ ਮੁਕਤਸਰ ਸਾਹਿਬ ਨੂੰ ਇੱਕ ਅਣਪਛਾਤੀ ਲਾਸ਼ ਫਾਟਕ ਨੰਬਰ 28 ਨੇੜੇ ਬੱਤਰਾ ਸ਼ਟਰਿੰਗ ਸਟੋਰ ਸੂਏ ਵਿੱਚੋਂ ਮਿਲੀ ਹੈ। ਲਾਸ਼ ਦੀ ਉਮਰ ਦਾ ਅੰਦਾਜਾ 30-32 ਸਾਲ ਦੱਸੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇੰਚਾਰਜ਼ ਜੀਆਰਪੀ ਚੌਂਕੀ ਕਸਤੂਰ ਲਾਲ ਨੇ ਦੱਸਿਆ ਕਿ ਇੱਕ ਅਣਪਛਾਤੀ ਲਾਸ਼ 15 ਫਰਵਰੀ 2020 ਨੂੰ ਰਾਤ ਨੂੰ ਤਕਰੀਬਨ 8 ਵਜੇ ਮਿਲੀ ਸੀ, ਜਿਸ ਨੂੰ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਖੇ ਮੋਰਚਰੀ ਵਿੱਚ 72 ਘੰਟਿਆਂ ਲਈ ਰੱਖਿਆ ਗਿਆ ਹੈ।
Powered by Blogger.