21 ਦਸੰਬਰ ਦਾ ਧਰਨਾ ਮੁਲਤਵੀ- ਸੁਰੇਸ ਕੁਮਾਰ ਸੈਣੀ

 

ਸੰਗਰੂਰ (ਸੁੱਖੀ ਛੰਨਾ) ਭਾਖੜਾ ਬਿਆਸ ਇੰਪਲਾਈਜ ਯੂਨੀਅਨ ਬ੍ਰਾਂਚ ਬਰਨਾਲਾ, ਪਟਿਆਲਾ ਅਤੇ ਸੰਗਰੂਰ (ਏਟਕ,ਐਫੀ) ਦੇ ਸੀਨੀਅਰ ਆਗੂ ਸੁਰੇਸ ਕੁਮਾਰ ਸੈਣੀ ਨੇ ਇੱਕ ਪ੍ਰੈਸ ਬਿਆਨ ਰਾਹੀਂ ਜਾਣਕਾਰੀ ਦਿੰਦਿਆ ਦੱਸਿਆ ਕਿ ਜੋ 21 ਦਸੰਬਰ ਨੂੰ ਐਕਸ.ਈ.ਐਨ ਦਫਤਰ ਧੁਲਕੋਟ (ਅੰਬਾਲਾ) ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਜੋ ਰੋਸ ਪ੍ਰਦਰਸਨ ਕਰਨਾ ਸੀ ਉਹ ਕੁੱਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਸੁਰੇਸ ਕੁਮਾਰ ਸੈਣੀ ਦੱਸਿਆ ਕਿ ਐਕਸ.ਈ.ਐਨ ਧੂਲਕੋਟ ਨੇ ਜਥੇਬੰਦੀ ਦੇ ਆਗੂਆਂ ਨੂੰ 22 ਦਸੰਬਰ ਨੂੰ ਮੀਟਿੰਗ ਲਈ ਸਮਾਂ ਦੇ ਦਿੱਤਾ ਹੈ। ਉਹਨਾਂ ਜਥੇਬੰਦੀ ਦੇ ਆਗੂਆਂ ਨੂੰ ਭਰੋਸਾ ਦਿੱਤਾ ਇਸ ਮੀਟਿੰਗ ਵਿੱਚ ਜਥੇਬੰਦੀ ਦੀਆਂ ਸਾਰੀਆਂ ਮੰਗਾਂ ਤੇ ਵਿਚਾਰ ਵਿਟਾਦਰਾਂ ਕੀਤਾ ਜਾਵੇਗਾ। ਸੁਰੇਸ ਕੁਮਾਰ ਸੈਣੀ ਨੇ ਕਿਹਾ ਜੇਕਰ ਇਸ ਮੀਟਿੰਗ ਵਿੱਚ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਗਲੇ ਸੰਘਰਸ ਦੀ ਰੂਪ ਰੇਖਾ ਤਿਆਰ ਕੀਤੀ ਜਾਵੇਗੀ। ਉਹਨਾਂ ਕਿਹਾ ਜੋ ਅਗਲਾ ਸੰਘਰਸ ਹੋਵੇਗਾ ਉਸ ਵਿੱਚੋਂ ਨਿਕਲਣ ਵਾਲੇ ਸਿੱਟਿਆ ਦੀ ਜਿੰਮੇਵਾਰੀ ਮਨੇਜਮੈਟ ਦੀ ਹੋਵੇਗੀ। ਉਹਨਾਂ ਕਿਹਾ ਕਿ ਐਕਸ ਈ.ਐਨ ਧੁਲਕੋਟ (ਅੰਬਾਲਾ) ਨੂੰ ਲਗਭਗ ਪੰਜ ਵਾਰ ਪੱਤਰ ਲਿਖੇ ਜਾ ਚੁੱਕੇ ਹਨ। ਪਰ ਐਕਸ.ਈ.ਐਨ ਧੁਲਕੋਟ (ਅੰਬਾਲਾ) ਵੱਲੋਂ ਇਹਨਾਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਇਸ ਕਰਕੇ ਕਰਮਚਾਰੀਆਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
Powered by Blogger.