ਧਰਨਾ ਲਗਾਤਾਰ 52 ਵੇਂ ਦਿਨ ਵੀ ਰਿਹਾ ਜਾਰੀ

 

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਪੱਧਰੀ ਸੱਦੇ ਤਹਿਤ ਸੂਰਜ ਕੁਮਾਰ ਛਾਬੜਾ ਦੇ ਘਰ ਮੂਹਰੇ ਧਰਨਾ ਜਾਰੀ ਹੈ। ਧਰਨਾ ਲਗਾਤਾਰ 52ਵੇਂ ਦਿਨ ਵੀ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਸਾਧੂ ਸਿੰਘ ਅਲੀਸ਼ੇਰ ਨੇ ਕਿਹਾ ਕਿ ਭਾਜਪਾ ਆਗੂਆਂ ਦੇ ਘਰਾਂ ਮੂਹਰੇ, ਰਿਲਾਇੰਸ ਪੰਪ, ਟੋਲ-ਪਲਾਜਿਆਂ, ਅਡਾਨੀ-ਅੰਬਾਨੀ ਦੇ ਗੁਦਾਮਾਂ ਮੂਹਰੇ ਧਰਨੇ ਲਗਾਤਾਰ ਜਾਰੀ ਹਨ। ਬਣਾਂਵਾਲੀ ਥਰਮਲ ਮੂਹਰੇ ਧਰਨਾ ਲਗਾਤਾਰ ਚੱਲ ਰਿਹਾ ਹੈ। ਇਸੇ ਤਰ੍ਹਾਂ ਅੱਜ ਸੂਰਜ ਕੁਮਾਰ ਛਾਬੜਾ ਦੇ ਘਰ ਮੂਹਰੇ ਧਰਨਾ ਜਾਰੀ ਰਿਹਾ। ਸਾਧੂ ਸਿੰਘ ਨੇ ਦੱਸਿਆ ਕਿ ਇਹ ਧਰਨੇ ਉਨ੍ਹਾਂ ਚਿਰ ਜਾਰੀ ਰਹਿਣਗੇ ਜਿੰਨਾਂ ਚਿਰ ਇਹ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ। ਦਿੱਲੀ ਮੋਰਚੇ ਵਿੱਚ ਲੋਕ ਵਹੀਰਾ ਘੱਤ ਕੇ ਵੱਡੀ ਗਿਣਤੀ ਵਿੱਚ ਨੌਜਵਾਨ, ਕਿਸਾਨ, ਮਜ਼ਦੂਰ, ਔਰਤਾਂ ਮੋਰਚੇ ਵਿੱਚ ਜਾ ਰਹੀਆਂ ਹਨ। ਭਾਵੇਂ ਠੰਢ ਦੀ ਰੁੱਤ ਵੀ ਜਿਆਦਾ ਹੈ ਪਰ ਪ੍ਰਵਾਹ ਨਾ ਕਰਦੇ ਹੋਏ ਵੱਡੇ ਕਾਫਲੇ ਜਾ ਰਹੇ ਹਨ। ਕਾਲੇ ਕਾਨੂੰਨ ਰੱਦ ਹੋਣ ਤੱਕ ਇਹ ਸੰਘਰਸ਼ ਚੱਲਦਾ ਰਹੇਗਾ। ਧਰਨੇ ਵਿੱਚ ਗੁਰਦੀਪ ਸਿੰਘ ਖੋਖਰ, ਜਸਦੇਵ ਸਿੰਘ ਰੱਲਾ, ਦੇਵ ਸਿੰਘ ਫਰਵਾਹੀ, ਪੱਪੂ ਸਿੰਘ ਰੱਲਾ ਆਗੂਆਂ ਨੇ ਸੰਬੋਧਨ ਕੀਤਾ।
Powered by Blogger.